ਫ਼ਾ. [گاٶپرورفریدوں] ਈਰਾਨ ਦਾ ਇੱਕ ਪ੍ਰਸਿੱਧ ਪ੍ਰਤਾਪੀ ਬਾਦਸ਼ਾਹ, ਜੋ ਜਮਸ਼ੇਦ ਦੀ ਵੰਸ਼ ਵਿੱਚ ਫ਼ਰਾਂਗ ਦੇ ਉਦਰ ਤੋਂ ਆਬਤੀਨ ਦਾ ਪੁਤ੍ਰ ਸੀ. ਜੁਹ਼ਾਕ ਬਾਦਸ਼ਾਹ ਨੇ ਈਰਾਨ ਫਤੇ ਕਰਕੇ ਜਮਸ਼ੇਦ ਦੀ ਵੰਸ਼ ਨੂੰ ਮਲੀਆਮੇਟ ਕਰਨ ਦੀ ਪ੍ਰਤਿਗ੍ਯਾ ਕੀਤੀ. ਇਸ ਪੁਰ ਫ਼ਰੀਦੂੰ ਦੀ ਮਾਈ ਆਪਣੇ ਪੁਤ੍ਰ ਨੂੰ ਲੈਕੇ ਦੂਰ ਚਲੀ ਗਈ ਅਰ ਉਸ ਜਗਾ ਇੱਕ ਗਵਾਲੇ ਦੀ ਗਊ ਨਾਲ ਬੱਚੇ ਦੀ ਪਾਲਨਾ ਹੋਈ, ਜਿਸ ਕਾਰਣ ਇਹ ਨਾਉਂ ਪੈ ਗਿਆ. ਇਸ ਦਾ ਸਮਾਂ ਸਨ ੭੫੦ ਬੀ. ਸੀ. ਮੰਨਿਆ ਹੈ. ਦਸਮਗ੍ਰੰਥ ਦੀ ਅੱਠਵੀਂ ਹਕਾਯਤ ਵਿੱਚ ਫਰੀਦੂੰ ਦਾ ਨਾਮ ਆਇਆ ਹੈ. ਦੇਖੋ, ਬੈਤ ੪੩.
ਫਲ. ਦੇਖੋ, ਫਰ ੧.
ਵਿ- ਫੜੂ. ਫੜਨ ਵਾਲਾ. ਰੋਕਣ ਵਾਲਾ। ੨. ਦਸ੍ਤਗੀਰ. "ਜਮਕਾਲੈ ਵਸਿ ਜਗੁ ਬਾਂਧਿਆ, ਤਿਸ ਦਾ ਫਰੂ ਨ ਕੋਇ." (ਵਾਰ ਵਡ ਮਃ ੩) ੩. ਅ਼. [فروُع] ਫ਼ੁਰੂਅ਼. ਫ਼ਰਅ਼ (ਸ਼ਾਖ਼- ਟਾਹਣੀ) ਦਾ ਬਹੁ ਵਚਨ.
ਸੰਗ੍ਯਾ- ਕਾਠ ਫਾੜਕੇ (ਖੋਦਕੇ) ਬਣਾਇਆ ਪਾਤ੍ਰ. ਕਠੌਤਾ. ਕਾਠ ਦਾ ਪਿਆਲਾ, ਜੋ ਫਕੀਰ ਮੰਗਣ ਸਮੇਂ ਹੱਥ ਵਿੱਚ ਰੱਖਦੇ ਹਨ. "ਫਰੂਆ ਬੀਚ ਡਾਰ ਕਰ ਦਯੋ." (ਚਰਿਤ੍ਰ ੩੮੮) ੨. ਫਾਹੁੜਾ. ਫਰਸਾ. ਧੂਈਂ ਦੀ ਰਾਖ ਇਕੱਠੀ ਕਰਨ ਵਾਲੀ ਫਾਹੁੜੀ. "ਲੈ ਫਰੂਆ ਤਿਹ ਸਾਮੁਹਿ ਧੂਪ ਜਗੈ ਹੈਂ." (ਕ੍ਰਿਸਨਾਵ)
nan
ਫੜੇ. ਪਕੜੇ। ੨. ਫੜ (ਪਕੜ) ਕੇ. "ਗੁਰੁ ਭੇਟੈ ਕਾਢੈ ਬਾਂਹ ਫਰੇ." (ਬਿਲਾ ਮਃ ੫)
ਦੇਖੋ, ਫਰਿਸਤਾ. "ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ." (ਵਾਰ ਗਉ ੧. ਮਃ ੪)
nan
nan
ਵਿ- ਫ਼ਰੇਬ ਕਰਨ ਵਾਲਾ. ਛਲੀਆ. ਕਪਟੀ.
nan