ਸੰ. ਬਹੇਟਕ ਅਤੇ ਵਿਭੀਤਕ. ਅ਼. [بلیلہ] ਬਲੇਲਾ. L. Terminalia Bellerica ਸੰਗ੍ਯਾ- ਇੱਕ ਵੱਡੇ ਉੱਚੇ ਕੱਦ ਦਾ ਬਿਰਛ, ਜਿਸ ਨੂੰ ਬੇਰ ਜੇਹੇ ਫਲਾਂ ਦੇ ਗੁੱਛੇ ਲਗਦੇ ਹਨ. ਬਹੇੜਾ ਤ੍ਰਿਫਲੇ ਵਿੱਚ ਪੈਂਦਾ ਹੈ, ਵੈਦ੍ਯਕ ਵਿੱਚ ਬਹੇੜਾ ਕਫ ਪਿੱਤ ਨਾਸ਼ਕ ਅਤੇ ਨੇਤ੍ਰਾਂ ਲਈ ਹਿਤਕਾਰੀ ਮੰਨਿਆ ਹੈ. ਇਸ ਦੇ ਫਲਾਂ ਦਾ ਛਿਲਕਾ ਚਮੜੇ ਦੀ ਰੰਗਾਈ ਲਈ ਭੀ ਵਰਤੀਦਾ ਹੈ. ਬਹੁਤ ਲੋਕਾਂ ਦਾ ਵਿਸ਼੍ਵਾਸ ਹੈ ਕਿ ਬਹੇੜੇ ਵਿੱਚ ਭੂਤ ਨਿਵਾਸ ਕਰਦੇ ਹਨ. ਇਸੇ ਲਈ ਸੰਸਕ੍ਰਿਤ ਵਿੱਚ ਇਸ ਦਾ ਨਾਮ ਭੂਤਵਾਸ ਹੈ. ਦੇਖੋ, ਬਹੇਰਾ.
ਵਹਨ ਕਰਦਾ ਹੈ. ਵਹਿਂਦਾ ਹੈ. ਵਗਦਾ ਹੈ। ੨. ਬੈਠਦਾ ਹੈ. "ਅੰਦਰ ਬਹੈ ਤਪਾ ਪਾਪ ਕਮਾਏ." (ਵਾਰ ਗਉ ੧. ਮਃ ੪)
ਦੇਖੋ, ਬਹੁਰ.
ਕ੍ਰਿ- ਬਹੁਰ- ਆਨਯਨ. ਫਿਰ ਲਿਆਉਣਾ. ਲੌਟਾਨਾ. ਮੋੜਨਾ. "ਨਾਮੇ ਕੇ ਸੁਆਮੀ ਸੀਅ ਬਹੋਰੀ." (ਸੋਰ ਨਾਮਦੇਵ) "ਹਰਿ ਗਇਆ ਬਹੋਰੈ ਬਿਤ." (ਸ. ਕਬੀਰ)
ਸੰਗ੍ਯਾ- ਗੇੜ. ਚਕ੍ਰ. "ਜਨਮ ਜਨਮ ਕੋ ਜਾਤਿ ਬਹੋਰਾ." (ਗਊ ਮਃ ੫) ੨. ਵਿ- ਬਹੋਰਨ ਕੀਤਾ. ਮੋੜਿਆ.
ਕ੍ਰਿ. ਵਿ- ਬਹੁਰਿ. ਪੁਨਃ ਫਿਰ। ੨. ਅਨੰਤਰ. ਇਸ ਪਿੱਛੋਂ.
ਲੌਟਾਈ. ਮੋੜੀ। ੨. ਵਾਪਿਸ ਲਿਆਂਦੀ. ਦੇਖੋ, ਬਹੋਰਨ.
ਮੋੜਦਾ ਹੈ. ਵਾਪਿਸ ਕਰਦਾ ਹੈ. ਦੇਖੋ, ਬਹੋਰਨ.
ਦੇਖੋ, ਬਸੋਲਾ.
ਕ੍ਰਿ- ਮੋੜਨਾ. ਲੌਟਾਨਾ. ਦੇਖੋ, ਬਹੋਰਨ.
ਸੰਗ੍ਯਾ- ਚਾਦਰ ਜਾਂ ਖੇਸ ਆਦਿ ਦੇ ਕਿਨਾਰੇ ਪੁਰ ਸੂਈ ਨਾਲ ਕੱਢਿਆ ਬੇਲਬੂਟੇਦਾਰ ਹਾਸ਼ੀਆ। ੨. ਇੱਕ ਸੁਨਿਆਰ, ਜਿਸ ਨੂੰ ਚੋਰੀ ਤ੍ਯਾਗਣ ਦਾ ਪ੍ਰਣ ਕਰਾਕੇ ਗੁਰੂ ਅਰਜਨਦੇਵ ਨੇ ਸਿੱਖ ਕੀਤਾ। ੩. ਖਤ੍ਰੀਆਂ ਦੀ ਇੱਕ ਜਾਤਿ। ੪. ਇੱਕ ਛੰਦ. ਇਹ "ਪਾਧਰੀ" ਛੰਦ ਦਾ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੬. ਮਾਤ੍ਰਾ, ੮- ੮ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਜਗਣ, .#ਉਦਾਹਰਣ-#ਤਬ ਰੁਕ੍ਯੋ ਤਾਸ, ਸੁਗ੍ਰੀਵ ਆਨ,#ਕਹਿਂ ਜਾਤ ਬਾਲ, ਨਹਿ ਪੈਸ ਜਾਨ. ×××#(ਰਾਮਾਵ)
ਦੇਖੋ, ਬਹੁੜਿ। ੨. ਬਾਹੁ (ਭੁਜਾ) ਫੜਕੇ. "ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ" (ਵਾਰ ਗਉ ੧. ਮਃ ੩) ੩. ਮੋੜਕੇ. ਪਰਤਾਕੇ.