Meanings of Punjabi words starting from ਸ

ਵਿ- ਹਿਤ ਨਾਲ। ੨. ਵ੍ਯ- ਸਹਿਤ. ਸਮੇਤ. "ਮੈਲੇ ਜੋਗੀ ਜੰਗਮ ਜਟਾ ਸਹੇਤ." (ਭੈਰ ਕਬੀਰ)


ਸੰ. ਵਿ- ਹੇਤੁ (ਕਾਰਣ) ਸਹਿਤ. ਜਿਸ ਦਾ ਕੋਈ ਸਬਬ ਹੋਵੇ.


ਦੇਖੋ, ਸਹੇੜਨਾ.


ਸਖਾ. ਮਿਤ੍ਰ. ਸਹੇਲਾ. "ਭਾਈ ਬੰਧੁ ਕੁਟੰਬ ਸਹੇਰਾ." (ਸੂਹੀ ਰਵਿਦਾਸ) ੨. ਸਹੇੜਿਆ. ਦੇਖੋ, ਸਹੇੜਨਾ.