Meanings of Punjabi words starting from ਪ

ਸੰ. ਵਿ- ਪੀਲਾ. ਪੀਤ। ੨. ਭੂਰਾ ਅਤੇ ਲਾਲ. ਤਾਮੜਾ। ੩. ਸੰਗ੍ਯਾ- ਇੱਕ ਮੁਨਿ, ਜੋ ਛੰਦਸ਼ਾਸਤ੍ਰ ਦਾ ਆਚਾਰਯ ਹੋਇਆ ਹੈ. ਛੰਦਸੂਤ੍ਰ ਪਹਿਲਾਂ ਇਸੇ ਵਿਦ੍ਵਾਨ ਨੇ ਰਚੇ ਹਨ. ਇਸ ਦਾ ਸਮਾਂ ਸਨ ਈਸਵੀ ਤੋਂ ਦੋ ਸੌ ਵਰ੍ਹੇ ਪਹਿਲਾਂ ਮੰਨਿਆ ਹੈ। ੪. ਪਿੰਗਲ ਮੁਨਿ ਦਾ ਰਚਿਆ ਛੰਦਸ਼ਾਸਤ੍ਰ। ੫. ਬਾਂਦਰ। ੬. ਅਗਨਿ। ੭. ਪਿੱਤਲ ਧਾਤੁ। ੮. ਹੜਤਾਲ। ੯. ਉੱਲੂ. ਉਲੂਕ। ੧੦. ਖਸ. ਉਸ਼ੀਰ.

ਦੇਖੋ, ਗਿਰਿਧਾਰੀਲਾਲ.

ਵਿ- ਲੰਙਾ. ਪਾਦ ਰਹਿਤ. ਦੇਖੋ, ਪਿੰਗ ੬। ੨. ਦੇਖੋ, ਪਿੰਗੁਲਾ। ੩. ਸੰ. पिङ्गला. ਹਠਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ, ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੪. ਲਕ੍ਸ਼੍‍ਮੀ। ੫. ਦੁਰਗਾ. "ਜਪੈ ਹਿੰਗੁਲਾ ਪਿੰਗਲਾ." (ਪਾਰਸਾਵ) ੬. ਇੱਕ ਵੇਸ਼੍ਯਾ, ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ-#ਵਿਦੇਹ ਨਗਰ (ਜਨਕਪੁਰੀ) ਵਿੱਚ ਇੱਕ ਵੇਸ਼੍ਯਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ, ਪਰ ਉਹ ਉਸ ਪਾਸ ਨਾ ਆਇਆ, ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ, ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ- "ਨਿਰਾਸ਼ਃ ਸੁਖੀ ਪਿੰਗਲਾ ਵਤ੍ਰ." ਦੇਖੋ, ਗਨਕਾ। ੭. ਰਾਜਾ ਭਰਥਰਿ (ਹਰਿਭਰਤ੍ਰਿ) ਦੀ ਰਾਣੀ। ੮. ਟਾਲ੍ਹੀ. ਸ਼ੀਸ਼ਮ.

ਵਿ- ਪਿੰਗਲ (ਭੂਰੀਆਂ) ਅੱਖਾਂ ਵਾਲੀ. ਪਿੰਗਲਾਕ੍ਸ਼ੀ.

ਤਾਮੜਾ। ੨. ਦੁਰਗਾ. ਦੇਖੋ, ਪਿੰਗਲ. ੫.

ਸੰ. ਸੰਗਯਾ- ਚੰਡੀ. ਭਵਾਨੀ. ਦੁਰਗਾ। ੨. ਹਲਦੀ। ੩. ਹਿੰਗ.

ਸੰ. ਪਿੰਗਾਕ੍ਸ਼੍‍. ਵਿ- ਕਬਰੀਆਂ ਅੱਖਾਂ ਵਾਲਾ। ੨. ਸੰਗ੍ਯਾ- ਸ਼ਿਵ। ੩. ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਬਿੜਾਲਾਛ ਮਾਰੇ ਸੁ ਪਿੰਗਾਛ ਧਾਏ." (ਚੰਡੀ ੨)

ਵਿ- ਪਿੰਗ (ਭੂਰੀਆਂ) ਅੱਖਾਂ ਵਾਲੀ। ੨. ਸੰਗ੍ਯਾ- ਦੁਰਗਾ.

ਵਿ- ਜਿਸ ਦਾ ਪਿੰਗ (ਤਾਮੜਾ) ਰੰਗ ਹੈ. ਦੇਖੋ. ਪਿੰਗ.