Meanings of Punjabi words starting from ਬ

ਵ੍ਰਿਥਾ. ਨਿਰਰਥਕ. "ਬਿਰਥੀ ਸਾਕਤ ਕੀ ਆਰਜਾ." (ਸੁਖਮਨੀ) ੨. ਬੇ- ਰਥੀ. ਰਥ ਰਹਿਤ. "ਕਾਟ ਰਥੀ ਬਿਰਥੀ ਕਰ ਡਾਰੇ." (ਕ੍ਰਿਸਨਾਵ) ੩. ਵ੍ਯਥਾ (ਪੀੜਾ) ਵਾਲਾ. ਦੁਖੀ. "ਬਿਰਥੀ ਗਜ ਕੀ ਜਿਂਹ ਰੱਛ ਕਰੀ." (ਕ੍ਰਿਸਨਾਵ)


ਫ਼ਾ. [ِورد] ਵਿਰਦ. ਸੰਗ੍ਯਾ- ਸਿੱਖ. ਮੁਰੀਦ. "ਰਾਖ ਹੈਂ ਜਰੂਰ ਲਾਜ ਆਪਨੇ ਬਿਰਦ ਕੀ." (ਨਾਪ੍ਰ) ੨. ਅ਼. ਨਿਤ੍ਯਕਰਮ। ੩. ਨਿਤ੍ਯ ਦਾ ਭਜਨ. ਜਪ ਆਦਿ ਧਰਮ ਦੇ ਨਿਤ੍ਯ ਕਰਮ। ੪. ਵਿਸ਼੍ਰਾਮ ਦਾ ਅਸਥਾਨ। ੫. ਧਰਮ ਦਾ ਚਿੰਨ੍ਹ. "ਬਿਰਦ ਸੀਸ ਪਰ ਤੇ ਉਤਰਾਵਹੁ." (ਗੁਪ੍ਰਸੂ) ੬. ਰਾਜਿਆਂ ਬਾਦਸ਼ਾਹਾਂ ਦੇ ਦਰਵਾਜ਼ੇ ਪੁਰ ਅਥਵਾ ਸਵਾਰੀ ਵੇਲੇ ਉਨ੍ਹਾਂ ਦੇ ਅੱਗੇ ਕਵਿ (ਬੰਦੀਜਨ) ਅਤੇ ਚੋਬਦਾਰ ਆਦਿ ਜੋ ਉਨ੍ਹਾਂ ਦਾ ਯਸ਼ ਆਸ਼ੀਰਵਾਦ ਅਤੇ ਵੰਸ਼ਾਵਲੀ ਪੜ੍ਹਦੇ ਹਨ, ਉਸ ਦੀ ਭੀ ਬਿਰਦ ਸੰਗ੍ਯਾ ਹੈ. ਇਸ ਨੂੰ ਬਿਰਦਾਵਲਿ ਭੀ ਆਖਦੇ ਹਨ.#ਬਿਰਦ ਵਿੱਚ ਗਣ, ਅਕ੍ਸ਼੍‍ਰ, ਅਤੇ ਮਾਤ੍ਰਾ ਦਾ ਕੋਈ ਹਿਸਾਬ ਨਹੀਂ, ਕਿੰਤੁ ਪਦਾਂ ਦਾ ਅਨੁਪ੍ਰਾਸ ਅਤੇ ਜੜਤ ਸੁੰਦਰ ਹੋਵੇ.#ਉਦਾਹਰਣ-#ਸ਼੍ਰੀ ੧੧੧ ਮਾਨ, ਸਰਵ ਗੁਣ ਖਾਨ, ਸੇਵਕ ਪ੍ਰਿਯ ਪਾਨ, ਮਹਿਮਾ ਮਹਾਨ, ਅਖੰਡ ਭੁਜਦੰਡ, ਭੂਸਿਤ ਕੋਦੰਡ, ਰਵਿ ਸਮ ਪ੍ਰਚੰਡ, ਜੋਤੀ ਅਖੰਡ. ਪਰਮੋਦਾਰ, ਪਰਮਾਵਤਾਰ, ਗੁਣਗਣਾਗਾਂਰ, ਕਵਿਜਨ ਆਧਾਰ. ਮਹਾਰਾਜਾਧਿਰਾਜ, ਪਤਿ ਸੰਪਤਿ ਸਮਾਜ, ਸੁਭਟ ਸਿਰਤਾਜ, ਗਰੀਬਨਿਵਾਜ. ਸ਼ਰਣਾਗਤ ਪ੍ਰਤਿਪਾਲਕ, ਸ਼ਤ੍ਰੁਘਾਲਕ, ਗਰਬਗਾਲਕ ਅਨ੍ਯਾਯਕਾਲਕ, ਬੀਰੋਨਬੀਰ, ਧੀਰਾਨਧੀਰ, ਪੀਰਾਨਪੀਰ, ਅਤਿਸ਼ਯ ਗੰਭੀਰ, ਉਪਮਾ ਅਨੂਪ, ਕੀਰਤਿਸ੍‍ਤੂਪ, ਸੁੰਦਰ ਸ੍ਵਰੂਪ. ਸੇਨਾਵਾਹਕ, ਪ੍ਰਤਿਪਕ੍ਸ਼ਿਦਾਹਕ, ਪ੍ਰਣਿਨਿਵਾਹਕ, ਗੁਣਗ੍ਰਾਹਕ. ਸੋਢਿਵੰਸ਼ਾਵਤੰਸ਼, ਭਕ੍ਤਮਨ ਮਾਨਸਹੰਸ. ਮ੍ਰਿਤ ਭਾਰਤ ਕੋ ਅਮ੍ਰਿਤਦਾਨ ਦ੍ਵਾਰਾ ਸਜੀਵ ਕਰਤਾ, ਜਗਤ ਗੁਰੂ ਨਾਨਕ ਕੀ ਪਰਮਜੋਤਿ, ਸ਼੍ਰੀ ਗੁਰੂ ਰਾਮਦਾਸ ਸਾਹਿਬ ਕੇ ਨਾਤੀ, ਪਰਮ ਪੂਜ੍ਯ ਗੁਰੂ ਅਰਜਨਦੇਵ ਕੇ ਪਰਪੌਤ੍ਰ, ਮੀਰੀ ਪੀਰੀ ਕੇ ਧਨੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਕੇ ਪੋਤ੍ਰ, ਅਨਾਥ ਭਾਰਤ ਕੇ ਸਹਾਯਕ, ਸ਼੍ਰੀ ਗੁਰੂ ਤੇਗਬਹਾਦੁਰ ਕੇ ਸਰਵਗੁਣ ਪਾਤ੍ਰ ਸੁਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਸ੍ਵਾਮੀ ਕੀ ਸਦਾ ਜਯ ਹੋ! ੭. ਵਿ- ਰਦ. ਜਿਸ ਦੇ ਰਦ (ਦੰਦ) ਨਹੀਂ.


ਵਿਰਦ (ਨਿਤ੍ਯ ਨਿਯਮ) ਹੈ. "ਪ੍ਰਭੁ ਕੋ ਭਗਤਬਛਲ ਬਿਰਦਾਇਓ." (ਮਲਾ ਮਃ ੫)


ਦੇਖੋ, ਬਿਰਦ ੬.


ਦੇਖੋ, ਬਿਰਦ ੨. "ਭਗਤਵਛਲੁ ਤੇਰਾ ਬਿਰਦੁ ਹਰਿ." (ਵਾਰ ਜੈਤ) ੨. ਦੇਖੋ, ਬਿਰਦ ੩. "ਕਹਿਆ ਬਿਰਦੁ ਨ ਜਾਣਨੀ." (ਮਃ ੧. ਵਾਰ ਸਾਰ) ਜੋਨਿਤ੍ਯ- ਭਜਨ ਕਰਦੇ ਹਨ, ਉਸ ਦਾ ਭਾਵ ਨਹੀਂ ਜਾਣਦੇ.


ਸੰ. वृद्घ- ਵ੍ਰਿੱਧ. ਵਿ- ਉਮਰ ਵਿੱਚ ਵਧਿਆ ਹੋਇਆ ਬੁੱਢਾ. "ਬਿਰਧ ਭਾਇਓ ਸੂਝੈ ਨਹੀ." (ਸ. ਮਃ ੯) ਦੇਖੋ, ਵ੍ਰਿੱਧ.


ਸੰ. वृद्घाचार- ਵ੍ਰਿੱਧਾਚਾਰ. ਸੰਗ੍ਯਾ- ਵਡੇ (ਬਜ਼ੁਰਗ) ਲੋਕਾਂ ਦਾ ਆਚਾਰ. ਵ੍ਰਿੱਧਾਂ ਦੀ ਰੀਤਿ. "ਕਹੂੰ ਜੋਗਰੀਤਿ ਕਹੁੰ ਬਿਰਧਚਾਰ." (ਅਕਾਲ)


ਬੁਢਾਪੇ ਦਾ ਵੈਰੀ, ਅਮ੍ਰਿਤ. (ਸਨਾਮਾ)


ਸੰ. वृद्घा- ਵ੍ਰਿੱਧਿ. ਵਿ- ਬੁੱਢੀ. ਜੋ ਉਮਰ ਵਿੱਚ ਵਧੀ ਹੋਈ ਹੈ. "ਪੂਰਨ ਬਿਰਧਾ ਆਸ." (ਗੁਪ੍ਰਸੂ) ਵ੍ਰਿੱਧਾ ਦੀ ਆਸਾ ਪੂਰੀ ਕਰਨ ਲਈ.


ਵ੍ਰਿੱਧ ਹੋ ਗਈ. ਵਧਗਈ.


ਸੰ. वृद्घि. ਵ੍ਰਿੱਧਿ. ਸੰਗ੍ਯਾ- ਅਧਿਕਤਾ. ਜ਼ਿਆਦਤੀ. "ਦੁਖ ਕੀ ਬਿਰਧਿ ਵਧਾਈ." (ਆਸਾ ਛੰਤ ਮਃ ੪)