ਸੰ. ਸ਼ਾਵ. ਸੰਗ੍ਯਾ- ਬੱਚਾ. "ਰਾਨਿਨ ਰਾਵ ਸਵਾਨਿਨ ਸਾਵ." (ਪਾਰਸਾਵ) ੨. ਵਿ- ਸ਼ਵ (ਮੁਰਦੇ) ਨਾਲ ਹੈ ਜਿਸ ਦਾ ਸੰਬੰਧ. ਮੁਰਦੇ ਦਾ. ੩. ਸੰਗ੍ਯਾ- ਮਰਘਟ. ਸ਼ਮਸ਼ਾਨ.
nan
ਸੰ. ਸ਼ਾਵਕ. ਬੱਚਾ. "ਬਾਪੁ ਸਾਵਕਾ ਕਰੈ ਲਰਾਈ." (ਆਸਾ ਕਬੀਰ) ਬਾਪ ਬੱਚਿਆਂ ਨਾਲ ਝਗੜਾ ਕਰਦਾ ਹੈ. ਦੇਖੋ, ਸਾਸੁ ਕੀ ਦੁਖੀ.
nan
ਸਾਵੇ (ਹਰੇ) ਰੰਗ ਦੀ ਦਾਖ. ਸੁਕਾਇਆ ਹੋਇਆ ਬੇਦਾਨਾ ਅੰਗੂਰ. "ਬਹੁ ਸਾਵਗ ਗਰੀ ਬਦਾਮੰ." (ਗੁਪ੍ਰਸੂ) "ਦਧਿ ਮਹਿ ਅਧਿਕ ਸਾਵਗੀ ਪਾਈ." (ਗੁਪ੍ਰਸੂ)
ਪ੍ਰਾ. ਸੰਗ੍ਯਾ- ਜੰਗਲੀ ਹਾਥੀ. ਸੰ. सामज ਸਾਮਜ. ਦੇਖੋ, ਸਾਮਜ. "ਜੇ ਭਵ ਸਾਵਜ ਕਰਹਿਂ ਅਤੰਕਾ। ਨਾਮ ਕੇਹਰੀ ਤਕਹਿਂ ਸੁ ਅੰਕਾ॥" (ਨਾਪ੍ਰ) ੨. ਜਲ ਨਾਲ ਲੱਦਿਆ ਹੋਇਆ ਬੱਦਲ. "ਸੁ ਛਬਿ ਸਾਵਜ ਤੜਤਾਕ੍ਰਿਤਿ." (ਪਾਰਸਾਵ)
ਸੰਗ੍ਯਾ- ਗਜਸੈਨਾ. ਸਾਵਜ (ਸਾਮਜ) ਸੈਨਾ. ਹਾਥੀਆਂ ਦੀ ਫੌਜ. (ਸਨਾਮਾ)
ਸੰ. ਵਿ- ਬੱਚੇ ਪੈਦਾ ਕਰਨ ਵਾਲੀ. ਦੇਖੋ, ਸਾਵ.
ਸੰ. श्रावण ਸ਼੍ਰਾਵਣ. ਸੰਗ੍ਯਾ- ਸ਼੍ਰਵਣ ਨਛਤ੍ਰ ਹੋਵੇ ਜਿਸ ਦੀ ਪੂਰਣਮਾਸੀ ਵਿੱਚ, ਐਸਾ ਮਹੀਨਾ. ਸਾਉਣ.
ਬਾਬਾ ਸਾਉਣ (ਅਥਵਾ ਸਾਵਣ) ਮੱਲ ਜੀ ਸ੍ਰੀ ਗੁਰੂ ਅਮਰਦੇਵ ਜੀ ਦੇ ਭਤੀਜੇ ਸਨ. ਗੋਇੰਦਵਾਲ ਵਿੱਚ ਗੁਰੁਦ੍ਵਾਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਕਾਠ ਦੀ ਜਰੂਰਤ ਹੋਈ ਤਦ ਇਨ੍ਹਾਂ ਨੂੰ ਹਰੀਪੁਰ ਵੱਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ. ਉਸ ਥਾਂ ਜਾਕੇ ਇਨ੍ਹਾਂ ਨੇ ਧਰਮ ਪ੍ਰਚਾਰ ਕੀਤਾ. ਰਾਜਾ ਹਰੀਪੁਰ ਨੂੰ ਗੁਰੂ ਸਾਹਿਬ ਦੀ ਸੇਵਾ ਵਿੱਚ ਲਿਆਕੇ ਪਰਿਵਾਰ ਸਮੇਤ ਸਿੱਖ ਬਣਾਇਆ. ਸ਼੍ਰੀ ਗੁਰੂ ਅਮਰਦੇਵ ਜੀ ਨੇ ਇਸ ਨੂੰ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ.#ਭ੍ਰਾਤਾ ਕੋ ਇਕ ਸੁਤ ਹੁਤੋ ਸਾਵਣ ਮਲ ਨਾਮੂ,#ਨਿਕਟ ਹਕਾਰ੍ਯੋ ਤਾਹਿ ਕੋ ਬੋਲੇ ਸੁਖਧਾਮੂ,#ਰਾਜ ਹਰੀਪੁਰ ਕੋ ਜਹਾਂ ਤਹਿਂ ਗਮਨ ਕਰੀਜੈ,#ਦੀਰਘ ਦਾਰੁ ਸਮੂਹ ਜੋ ਨਿਜ ਪੁਰੀ ਅਨੀਜੈ. (ਗੁਪ੍ਰਸੂ) ੨. ਦੇਖੋ, ਸਾਵਨ ਮੱਲ ੨.
nan