nan
ਵਿ- ਕੁ (ਬੁਰੇ) ਆਲਯ (ਘਰ) ਦੀ. ਖੋਟੇ ਘਰ ਦੀ. ਨੀਚ ਖ਼ਾਨਦਾਨ ਦੀ. "ਖਰੀ ਕੁਆਲਿਓ ਕੁਰੂਪਿ ਕੁਲਖਣੀ." (ਮਾਝ ਅਃ ਮਃ ੩)
ਦੇਖੋ, ਕੁਆਰ. "ਮੁਛਿ ਮੁਛਿ ਕੁਇਰ ਰੁਲਾਇਆ." (ਆਸਾ ਅਃ ਮਃ ੧) ਦੇਖੋ, ਕੌਰ.
ਦੇਖੋ, ਕੁਅਰਿ.
ਦੇਖੋ, ਕੁਅਰ. ਰਾਜਪੁਤ੍ਰ. ਅਮੀਰਜ਼ਾਦਾ. "ਬਾਬਰਵਾਣੀ ਫਿਰ ਗਈ ਕੁਇਰੁ ਨ ਰੋਟੀ ਖਾਇ." (ਆਸਾ ਅਃ ਮਃ ੧)
ਦੇਖੋ, ਕੋਇਲਾ. "ਖਿੰਥਾ ਜਲਿ ਕੁਇਲਾ ਭਈ." (ਸ. ਕਬੀਰ) ਇਸ ਥਾਂ ਖਿੰਥਾ ਤੋਂ ਭਾਵ ਦੇਹ ਹੈ.
nan
ਸਰਵ- ਕੋਈ. "ਅੰਨ ਪੌਣ ਥਿਰ ਨ ਕੁਈ." (ਵਾਰ ਮਾਝ ਮਃ ੧)
ਸੰ. ਕੁਸ਼. ਸੰਗ੍ਯਾ- ਦਰਭ. ਦੱਭ। ੨. ਪਾਣੀ. ਜਲ। ੩. ਸ਼੍ਰੀ ਰਾਮਚੰਦ੍ਰ ਜੀ ਦਾ ਇੱਕ ਪੁਤ੍ਰ. ਕੁਸ਼ੂ. ਦੇਖੋ, ਲਵ ੬। ੪. ਪੁਰਾਣਾਂ ਅਨੁਸਾਰ ਸੱਤ ਦ੍ਵੀਪਾਂ ਵਿੱਚੋਂ ਇੱਕ ਦ੍ਵੀਪ. "ਪਹੁਚੇ ਦੀਪ ਹੁਤੋ ਕੁਸ ਨਾਮੂ." (ਨਾਪ੍ਰ) ੫. ਇੱਕ ਦੈਤ, ਜਿਸ ਨੂੰ ਕ੍ਰਿਸਨ ਜੀ ਨੇ ਦ੍ਵਾਰਿਕਾ ਵਿੱਚ ਮਾਰਿਆ। ੬. ਹਲ ਦਾ ਫਾਲਾ। ੭. ਫ਼ਾ. [کُش] ਮਾਰ. ਕਤਲ ਕਰ. ਇਸ ਦਾ ਮੂਲ ਕੁਸ਼ਤਨ ਹੈ. ਇਹ ਸ਼ਬਦ ਦੇ ਅੰਤ ਆਕੇ ਮਾਰਨ ਵਾਲਾ ਅਰਥ ਦਿੰਦਾ ਹੈ, ਜੈਸੇ- ਮਰਦਮਕੁਸ਼। ੮. ਫ਼ਾ. [کُس] ਕੁਸ. ਭਗ. ਯੋਨਿ.
nan
nan
nan