Meanings of Punjabi words starting from ਸ

ਸੰ. ਸ਼੍ਯਾਮਲ. ਵਿ- ਸਾਉਲਾ. "ਸਾਵਲ ਸੁੰਦਰ ਰੂਪ ਬਣਾਵਹਿ." (ਮਾਰੂ ਸੋਲਹੇ ਮਃ ੫) ੨. ਮਨੋਹਰ.


ਵੈਸਨਵ ਭਗਤਾਂ ਦੇ ਨਿਸਚੇ ਅਨੁਸਾਰ ਨਰਸੀ ਭਗਤ ਦੀ ਹੁੰਡੀ ਤਾਰਨ ਲਈ ਵਿਸਨੁ ਭਗਵਾਨ ਦੀ ਧਾਰਨ ਕੀਤੀ ਸ਼ਾਹੂਕਾਰ ਦੀ ਮੂਰਤੀ. ਦੇਖੋ, ਨਰਸੀ ਅਤੇ ਭਗਤਮਾਲ.


ਗੁਰਸਿੱਖ ਸਾਵਲ ਸਿੰਘ ਦੇ ਉਪਦੇਸ਼ ਉੱਪਰ ਚੱਲਣ ਵਾਲੇ ਲੋਕ, ਜੋ ਡੇਰਾ ਇਸਮਾਈਲਖਾਂ, ਮੁੱਜਫਰਗੜ੍ਹ ਅਤੇ ਮੁਲਤਾਨ ਵਿੱਚ ਪਾਏ ਜਾਂਦੇ ਹਨ, ਇਸ ਫਿਰਕੇ ਵਿੱਚ ਕੇਸ਼ਧਾਰੀ ਅਤੇ ਸਹਿਜਧਾਰੀ ਦੋਵੇਂ ਹਨ.


ਸ਼੍ਯਾਮਲ. ਦੇਖੋ, ਸਾਵਲ. "ਜਨੁ ਡਸੇ ਭੁਜੰਗਮ ਸਾਵਲੇ." (ਚੰਡੀ ੩) "ਤੂ ਧਨੁ ਕੇਸੋ ਸਾਵਲੀਓ." (ਮਾਲੀ) ਨਾਮਦੇਵ


ਵਿ- ਹਰਾ. ਸਬਜ਼। ੨. ਸੰ. ਸ਼੍ਯਾਵ. ਕਾਲਾ ਤੇ ਪੀਲਾ ਮਿਲਿਆ ਰੰਗ.


ਸ੍ਵਯੰ- ਆਣੀ. ਵਿਆਹਕੇ ਆਪ ਲਿਆਂਦੀ ਹੋਈ. ਸ੍ਵਕੀਯਾ. ਧਰਮਪਤਨੀ. "ਤੂੰ ਸਾਵਾਣੀ ਹੈਂ ਕਿ ਸੁਰੀਤਾ?" (ਭਾਗੁ ਕ) ਦੇਖੋ, ਸੁਰੀਤਾ.