Meanings of Punjabi words starting from ਕ

ਕੁਸ੍ਠ. ਕੋੜ੍ਹ. ਦੇਖੋ, ਕੁਸ੍ਟ.


ਦੇਖੋ, ਗਲਿਤਕੁਸ੍ਟ.


ਦੇਖੋ, ਕੁਸ੍ਠੀ.


ਦੇਖੋ, ਗਲਿਤਕੁਸ੍ਟ। ੨. ਕੁਠ ਨਾਉਂ ਦੀ ਦਵਾਈ. Costus speciosus. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕੁਸ੍ਠ (ਕੁਠ) ਲਹੂ ਦੇ ਵਿਕਾਰ ਸ਼ਾਂਤ ਕਰਦੀ ਹੈ. ਵੀਰਜ ਵਧਾਉਂਦੀ ਅਤੇ ਕਫ ਨੂੰ ਘਟਾਉਂਦੀ ਹੈ. ਇਹ ਸਿਆਣੇ ਵੈਦ ਦੀ ਦੱਸੀ ਵਿਧਿ ਨਾਲ ਵਰਤਣੀ ਚਾਹੀਏ, ਜਾਦਾ ਖਾਧੀ ਨੁਕਸਾਨ ਕਰਦੀ ਹੈ, ਕਿਉਂਕਿ ਇਹ ਜਹਿਰੀਲੀ ਵਸਤੁ ਹੈ. ਕਸ਼ਮੀਰ ਤੋਂ ਇਹ ਕਈ ਦੇਸਾਂ ਵਿੱਚ ਜਾਂਦੀ ਅਤੇ ਬਹੁਤ ਮੁੱਲ ਪਾਉਂਦੀ ਹੈ.


ਸੰ. कृषिृन् ਵਿ- ਕੁਸ੍ਠ ਰੋਗ ਵਾਲਾ. ਕੋੜ੍ਹੀ. ਜੁਜ਼ਾਮੀ. Leper.