ਦੇਖੋ, ਪਿੰਜ.
ਦੇਖੋ, ਪਿੰਜਨ ਅਤੇ ਪਿੰਜਨਾ.
ਦੇਖੋ, ਪਿੰਜਾਉਣਾ. "ਵੇਲਿ ਪਿੰਞਾਇ ਵੁਣਾਇਆ." (ਵਾਰ ਰਾਮ ੧. ਮਃ ੧)
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ.
ਅਹੀਰਾਂ (ਗਵਾਲਿਆਂ) ਦਾ ਪਿੰਡ. ਅਹੀਰ ਵਰਖਾ ਰੁੱਤ ਵਿੱਚ ਪਸ਼ੂ ਚਾਰਨ ਲਈ ਜਿੱਥੇ ਜਾਂਦੇ ਹਨ, ਉੱਥੇ ਥੋੜੇ ਸਮੇਂ ਲਈ ਫੂਸ ਪੱਤੇ ਦੇ ਘਰ ਬਣਾਕੇ ਆਬਾਦੀ ਕਰ ਲੈਂਦੇ ਹਨ। ੨. ਭਾਵ- ਜਗਤ. ਸੰਸਾਰ। ੩. ਭਾਈ ਗੁਰਦਾਸ ਜੀ ਨੇ ਉੱਪਰਲੇ ਦ੍ਰਿਸ੍ਟਾਂਤ ਤੋਂ ਮਮਤਾ ਰਹਿਤ ਵਿਹੰਗਮਵ੍ਰਿੱਤਿ ਵਾਲੇ ਗੁਰਮੁਖਾਂ ਦਾ ਸਮਾਜ ਅਹੀਰਾਂ ਦਾ ਪਿੰਡ ਲਿਖਿਆ ਹੈ. "ਸਤਿਗੁਰ ਸਾਂਗ ਵਰੱਤਦਾ ਪਿੰਡ ਵਸਾਇਆ ਫੇਰ ਅਹੀਰਾਂ." (ਵਾਰ ੨੬)
nan
nan
ਵਿ- ਜੋ ਪਿੰਡ (ਦੇਹ) ਵਿੱਚ ਤਤਪਰ ਹੈ. ਦੇਹ ਆਸਕ੍ਤ। ੨. ਸੰਗ੍ਯਾ- ਪਿੰਡ (ਸ਼ਰੀਰ) ਅਤੇ ਪ੍ਰਾਯਣ ਜੀਵਨ ਅਵਸਥਾ. ਜਿਸਮ ਅਤੇ ਜਾਨ. "ਸਾਕਤ ਕੀ ਓਹ ਪਿੰਡ ਪਰਾਇਣਿ." (ਗੌਂਡ ਕਬੀਰ) ਦੇਖੋ, ਪ੍ਰਾਯਣ.
nan
ਸੰ. ਪਿੰਡਿਕਾ. ਸੰਗ੍ਯਾ- ਪਿੰਜਣੀ. ਪਿੰਨਣੀ. ਗੋਡੇ ਤੋਂ ਹੇਠ ਅਤੇ ਗਿੱਟੇ ਤੋਂ ਉੱਪਰ ਦਾ ਲੱਤ ਦਾ ਮੋਟਾ ਪਿਛਲਾ ਭਾਗ. "ਕਰ ਪਰਸੇ ਪਿੰਡਰੀ ਜਬ ਦੇਖੀ." (ਨਾਪ੍ਰ).