Meanings of Punjabi words starting from ਸ

ਸੰ. ਸੂਰਜ। ੨. ਸ਼ਿਵ। ੩. ਵਿ- ਸੂਰਜਵੰਸ਼ੀ.


ਸੰ. ਸਾਵਿਤ੍ਰੀ. ਸੰਗ੍ਯਾ- ਹਿੰਦੂਆਂ ਦਾ ਧਰਮਮੰਤ੍ਰ ਗਾਯਤ੍ਰੀ। ੨. ਬ੍ਰਹਮਾ ਦੀ ਕੰਨ੍ਯਾ। ੩. ਕਈ ਪੁਰਾਣਾਂ ਅਨੁਸਾਰ ਬ੍ਰਹਮਾਂ ਦੀ ਇਸਤ੍ਰੀ. "ਕਿ ਸਾਵਿਤ੍ਰਕਾ ਛੈ." (ਦੱਤਾਵ) ੪. ਮਦ੍ਰ ਦੇਸ਼ ਦੇ ਰਾਜਾ ਅਸ਼੍ਵਪਤਿ ਦੀ ਬੇਟੀ ਅਤੇ ਸਤ੍ਯਵਾਨ ਦੀ ਇਸਤ੍ਰੀ. ਇਸ ਨੂੰ ਇੱਕ ਰਿਖੀ ਨੇ ਦੱਸ ਦਿੱਤਾ ਸੀ ਕਿ ਸਤ੍ਯਾਵਾਨ ਵਰ੍ਹੇ ਅੰਦਰ ਮਰ ਜਾਊਗਾ, ਇਸ ਪੁਰ ਭੀ ਉਸ ਨੇ ਸਤ੍ਯਵਾਨ ਨਾਲ ਹੀ ਸ਼ਾਦੀ ਕਰਾਈ. ਵਰ੍ਹੇ ਅੰਦਰ ਹੀ ਜਦ ਉਸ ਦਾ ਪਤੀ ਮਰ ਗਿਆ, ਤਾਂ ਆਪਣੇ ਪਤਿਬ੍ਰਤ ਧਰਮ ਦੇ ਬਲ ਨਾਲ ਧਰਮਰਾਜ ਨੂੰ ਪ੍ਰਸੰਨ ਕਰਕੇ ਸਾਵਿਤ੍ਰੀ ਨੇ ਸਤ੍ਯਵਾਨ ਜਿਉਂਦਾ ਕਰਵਾਲਿਆ। ੫. ਸਰਸ੍ਵਤੀ ਨਦੀ. ੬. ਜਮਨਾ ਨਦੀ। ੭. ਸੁਹਾਗਣ ਇਸਤ੍ਰੀ.


ਵਿ- ਹਰੀ. ਸਬਜ਼. ਦੇਖੋ, ਸਾਵਾ। ੨. ਸਾਮੀ. ਸਮ ਮਾਨ (ਤੋਲ) "ਘਿੰਨਾ ਸਾਵੀ ਤੋਲਿ." (ਸਵਾ ਮਃ ੫) ਸਮ ਤੋਲ ਤੋਂ। ੩. ਸ੍ਰਾਵੀ. ਸ੍ਰਵਣ (ਵਹਿਣ) ਵਾਲੀ. ਪ੍ਰਵਾਹ ਵਾਲੀ ਨਦੀ. "ਰਾਵੀ ਸਾਵੀ ਆਦਿ ਕਹੁ ਆਯੁਧ ਏਸ ਬਖਾਨ." (ਸਨਾਮਾ) ਰਾਵੀ ਅਥਵਾ ਸ੍ਰਾਵੀ (ਨਦੀ) ਦੇ ਅੱਗੇ ਆਯੁਧ ਏਸ ਲਾਉਣ ਤੋਂ ਫਾਂਸੀ ਨਾਉਂ ਹੁੰਦਾ ਹੈ. ਨਦੀ ਅਤੇ ਰਾਵੀ ਦਾ ਏਸ (ਈਸ਼) ਵਰੁਣ, ਉਸ ਦਾ ਆਯੁਧ (ਸ਼ਸਤ੍ਰ) ਪਾਸ (ਫਾਂਸੀ)


(ਸਨਾਮਾ) ਸ੍ਰਾਵੀ (ਨਦੀ) ਦਾ ਸ੍ਵਾਮੀ ਵਰੁਣ, ਉਸ ਦਾ ਹਥਿਆਰ ਪਾਸ਼ (ਫਾਸੀ).


ਦੇਖੋ, ਸਾਮੰਤ. "ਤਪੈ ਤੇਜ ਸਾਵੰਤ ਜ੍ਵਾਲੰ ਸਮਾਨੰ." (ਜਨਮੇਜਯ)