Meanings of Punjabi words starting from ਕ

ਦੇਖੋ, ਕੁਸ਼ਤਨ.


ਫ਼ਾ. [کوُشت] ਕੁਸ਼੍ਤ. ਮਾਰਿਆ. ਕ਼ਤਲ ਕੀਤਾ। ੨. ਸੰ. कुमृति ਕੁਸ੍ਰਿਤਿ. ਸੰਗ੍ਯਾ- ਫ਼ਰੇਬ. ਛਲ. ਕਪਟ। ੩. ਦੇਖੋ, ਕੁਸਤੁ.


ਫ਼ਾ. [کُشتگان] ਕ਼ਤਲ ਕੀਤੇ ਹੋਏ. ਕੁਸ਼ਤਹ ਕੀਤੇ ਹੋਏ.


ਸੰਗ੍ਯਾ- ਅਸਤ੍ਯਤਾ. ਝੂਠਾਪਨ. "ਕੁਸਤਤਾ ਕੋ ਭਲੇ ਸੂਤ ਭੇਦ੍ਯੋ." (ਪਾਰਸਾਵ) ੨. ਦੇਖੋ, ਕੁਤਸਤਾ.


ਫ਼ਾ. [کُشتن] ਕ੍ਰਿ- ਮਾਰਸੁੱਟਣਾ. ਕ਼ਤਲ (ਵਧ) ਕਰਨਾ.


ਫ਼ਾ. [کُشتنی] ਕੁਸ਼੍ਤਨੀ. ਮਾਰਨੇ ਲਾਇਕ. "ਗੈਬਾਨ ਹੈਵਾਨ ਹਰਾਮ ਕੁਸਤਨੀ." (ਤਿਲੰ ਮਃ ੫)


ਫ਼ਾ. [کُشتہ] ਮਾਰਿਆ ਹੋਇਆ. ਦੇਖੋ, ਕੁਸ਼ਤਨ। ੨. ਸੰਗ੍ਯਾ- ਧਾਤੁ ਦੀ ਭਸਮ. ਮਾਰੀ ਹੋਈ ਧਾਤੁ.


ਸੰ. ਕੁਸ੍ਰਿਤਿ. ਸੰਗ੍ਯਾ- ਇੰਦ੍ਰਜਾਲ। ੨. ਅਸਤ੍ਯਤਾ. ਝੂਠ। ੩. ਕ੍ਰਿ. ਵਿ- ਛਲ. ਕਪਟ ਆਦਿਕ ਕੁਤਸਿਤ (ਨਿੰਦਿਤ) ਕਰਮਾਂ ਨਾਲ. "ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਂਈ." (ਗਉ ਛੰਤ ਮਃ ੩)