Meanings of Punjabi words starting from ਸ

ਸੰਗ੍ਯਾ- ਜਲਨ. ਦਾਹ। ੨. ਈਰਖਾ। ੩. ਸੜਨ (ਗਲਨ) ਲਈ ਜਲ ਆਦਿਕ ਵਿੱਚ ਪਾਇਆ ਪਦਾਰਥ, ਜਿਵੇਂ- ਸਿਰਕਾ ਬਣਾਉਣ ਲਈ ਅੰਗੂਰਾਂ ਦਾ ਸਾੜਾ। ੪. ਵਿ- ਪਹਾੜੀ ਪੰਜਾਬੀ ਵਿੱਚ ਅਸਾੜਾ (ਅਸਾਂ ਦਾ- ਅਸਾਡਾ) ਦਾ ਸੰਖੇਪ। ੫. ਦੇਖੋ, ਸਤਵੰਤਾਸਾੜਾ.


ਦੇਖੋ, ਸਾੜਨਾ। ੨. ਦੇਖੋ, ਸਾੜ੍ਹੀ। ੩. ਅਸਾੜੀ (ਅਸਾਡੀ) ਦਾ ਸੰਖੇਪ.


ਦੇਖੋ, ਸਾਢਸਤੀ.


ਸਾਰ੍ਹੀ. ਓਢਨੀ. ਦੇਖੋ, ਸਾਟੀ.


ਭੂਤਕਾਲ ਬੋਧਕ. ਦੇਖੋ, ਸਾ ੩. ਜੈਸੇ- ਮੈ ਓਥੇ ਗਿਆ ਸਾਂ। ੨. ਫ਼ਾਰਸੀ ਦਾ ਪ੍ਰਤ੍ਯਯ, ਜੋ ਸ਼ਬਦ ਦੇ ਅੰਤ ਆਉਂਦਾ ਹੈ. ਇਹ ਸੰਸਕ੍ਰਿਤ ਸਮਾਨ ਸ਼ਬਦ ਦਾ ਰੂਪਾਂਤਰ ਹੈ. ਜੈਸੇ- ਯਕਸਾਂ.


ਸੇਠੀ ਜਾਤਿ ਦਾ ਖਤ੍ਰੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਕੀਰਤਨ ਕਰਨ ਦਾ ਉਪਦੇਸ਼ ਦਿੱਤਾ. ਇਹ ਕੀਰਤਨ ਕਰਕੇ ਸਿੱਖ ਧਰਮ ਦਾ ਉੱਤਮ ਪ੍ਰਚਾਰ ਕਰਦਾ ਰਿਹਾ। ੨. ਸੰਬੋਧਨ. ਹੇ ਸ੍ਵਾਮੀ!