Meanings of Punjabi words starting from ਕ

ਵਿ- ਝੂਠਾ। ੨. ਕੁਕਰਮੀ. ਸਦਾਚਾਰ ਤੋਂ ਰਹਿਤ. "ਭਠ ਕੁਸਤੀ ਗਾਉ." (ਸ. ਕਬੀਰ) ੩. ਫ਼ਾ. [کُشتی] ਕੁਸ਼ਤੀ. ਸੰਗ੍ਯਾ- ਮੱਲਯੁੱਧ. ਘੋਲ.


ਸੰ. ਕੁ- ਸਤ੍ਵ. ਸੰਗ੍ਯਾ- ਬਦੀ. "ਮੁਹਹੁ ਕੂੜ ਕੁਸਤੁ ਤਿਨੀ ਢਾਹਿਆ." (ਵਾਰ ਸ੍ਰੀ ਮਃ ੪) ੨. ਨੀਚਪ੍ਰਕ੍ਰਿਤਿ. "ਕੂੜ ਕੁਸਤੁ ਤ੍ਰਿਸਨਾਅਗਨਿ ਬੁਝਾਏ." (ਧਨਾ ਮਃ ੩) ੩. ਆਲਸ. ਉੱਦਮ ਦਾ ਅਭਾਵ। ੪. ਅਧਰਮ ਨਾਲ ਕਮਾਇਆ ਧਨ.


ਫ਼ਾ. [کُشتندہ] ਵਿ- ਮਾਰਦੇਣ (ਵਧ ਕਰਨ) ਵਾਲਾ.; ਦੇਖੋ, ਕੁਸਤ, ਕੁਸ਼ਤਨ ਅਤੇ ਕੁਸ਼ਤੰਦਹ.


ਦੇਖੋ, ਸੀਤਾ.


ਦੇਖੋ, ਕੁਸ਼ਤਨ. "ਕੁਸਾ ਕਟੀਆ ਵਾਰ ਵਾਰ." (ਸ੍ਰੀ ਮਃ ੧)


ਦੇਖੋ, ਕਾਨਕੁਬਜ.


ਸੰਗ੍ਯਾ- ਕੁਸ਼ਪਵਿਤ੍ਰੀ. ਅਨਾਮਿਕਾ (ਚੀਚੀ ਦੇ ਪਾਸ ਦੀ ਉਂਗਲ) ਤੇ ਪਹਿਰਿਆ ਹੋਇਆ ਦੱਭ ਦਾ ਛੱਲਾ, ਜੋ ਹਿੰਦੂਮਤ ਅਨੁਸਾਰ ਦੇਵ ਅਤੇ ਪਿਤ੍ਰਿ ਕਰਮ ਵਿੱਚ ਪਹਿਰਨਾ ਵਿਧਾਨ ਹੈ. "ਗਿਆਨ ਜਨੇਊ ਧਿਆਨ ਕੁਸਪਾਤੀ." (ਆਸਾ ਮਃ ੧)