Meanings of Punjabi words starting from ਪ

ਸੰ. ਆਪਧਿ. ਸੰਗ੍ਯਾ- ਪਾਣੀ ਦਾ ਪਾਤ੍ਰ.


ਗਡਵਾ. ਘੜਾ. ਟਿੰਡ. "ਪਿੰਧੀ ਮਹਿ ਸਾਗਰਾ." (ਧਨਾ ਨਾਮਦੇਵ) ਟਿੰਡਾਂ ਵਿੱਚ ਪਾਣੀ.


ਦੇਖੋ, ਪਿੰਡ.


ਸੰਗ੍ਯਾ- ਪਿੰਡ- ਹਰਣ. ਪਿਤਰਾਂ. ਨਿਮਿੱਤ ਮਣਸੇ ਪਿੰਡ ਆਦਿ ਪਦਾਰਥਾਂ ਦੇ ਲੈ ਜਾਣ ਦੀ ਕ੍ਰਿਯਾ, ਭਾਵ- ਮੰਗਕੇ ਗੁਜਾਰਾ ਕਰਨਾ. "ਪਿਨਣੇ ਦਰਿ ਕੇਤੜੇ." (ਸਵਾ ਮਃ ੫) "ਜੱਟ ਪਿੰਨੇ ਤਾਂ ਕੰਧ ਥੀਂ ਘਿੰਨੇ." (ਗੁਪ੍ਰਸੂ) ਜੇ ਜੱਟ ਮੰਗੇ ਤਦ ਕੰਧ ਤੋਂ ਭੀ ਲੈ ਲਵੇ.


ਸਿੰਧੀ. ਕ੍ਰਿ- ਮੰਗਣਾ. ਦੇਖੋ, ਪਿੰਨਣਾ.


ਦੇਖੋ, ਪਿੰਡ। ੨. ਦੇਖੋ, ਪਿੰਡੀ ੬.


ਵਿ- ਪਿੰਜੀ ਹੋਈ. ਦੇਖੋ, ਪਿੰਜਣਾ। ੨. ਮੰਗੀ ਹੋਈ. ਦੇਖੋ, ਪਿੰਨਣਾ। ੩. ਸੰਗ੍ਯਾ- ਵੱਟਿਆ ਹੋਇਆ ਗੋਲਾ. ਪਿੰਡ. ਦੇਖੋ, ਪਿੰਡੀ.


ਸੰ. ਧਾ- ਪੀਣਾ. ਫੁੱਲਣਾ, ਵਧਣਾ। ੨. ਕ੍ਰਿ. ਵਿ- ਪੀਕੇ. ਪਾਨ ਕਰਕੇ. "ਪੀ ਅੰਮ੍ਰਿਤੁ ਤ੍ਰਿਪਤਾਸਿਆ." (ਬਿਲਾ ਮਃ ੫) ੩. ਸੰਗ੍ਯਾ- ਪ੍ਰਿਯ ਪਤੀ. "ਸਾਧ ਸੰਗਿ ਨਾਨਕ ਪੀ ਕੀ ਰੇ." (ਆਸਾ ਮਃ ੫) ਪਤੀ ਦੀ ਕਥਾ ਸਾਧੁਸੰਗ ਦ੍ਵਾਰਾ। ੪. ਅਪਿ (ਪੁਨਃ) ਬੋਧਕ ਭੀ ਪੀ ਸ਼ਬਦ ਹੋਇਆ ਕਰਦਾ ਹੈ. ਭਾਗੁਰਿ ਰਿਖੀ ਦੇ ਵ੍ਯਾਕਰਣ ਵਿੱਚ ਅਪਿ ਕੇ ਅਕਾਰ ਦਾ ਲੋਪ ਹੋ ਜਾਂਦਾ ਹੈ.


ਕ੍ਰਿ. ਵਿ- ਪੀਕੇ. ਪਾਨ ਕਰਕੇ. "ਬਿਖੈ ਠਗਉਰੀ ਪੀਉ." (ਸਾਰ ਮਃ ੫) ੨. ਸੰਗ੍ਯਾ- ਪ੍ਰਿਯ, ਪਤਿ. ਭਰਤਾ. "ਨਾ ਜਾਨਾ ਕਿਆ ਕਰਸੀ ਪੀਉ." (ਸੂਹੀ ਕਬੀਰ) "ਸਰਬ ਸੁਖਾਨਿਧਿ ਪੀਉ." (ਬਿਲਾ ਛੰਤ ਮਃ ੫) ੩. ਵਿ- ਪ੍ਰਿਯ. ਪਿਆਰਾ. "ਭਗਤ ਆਰਾਧਹਿਂ ਜਪਤੇ ਪੀਉ ਪੀਉ." (ਆਸਾ ਮਃ ੫) ੪. ਪੀਣ ਦਾ ਅਮਰ. ਪਾਨ ਕਰ. ਪੀ. "ਰਾਮ ਨਾਮ ਰਸ ਪੀਉ" (ਸ. ਕਬੀਰ)


ਕ੍ਰਿ- ਪਾਨ ਕਰਨਾ. ਪੀਣਾ.