ਸੰ. ਸ੍ਵਾਮੀ. ਸੰਗ੍ਯਾ- ਮਾਲਿਕ "ਤੂੰ ਕਰਤਾ ਸਚਿਆਰ ਮੈਡਾ ਸਾਂਈ." (ਸੋਪੁਰਖੁ) ੨. ਰਾਜਾ। ੩. ਪਤਿ. ਭਰਤਾ। ੪. ਮਹਾਤਮਾ ਸਾਧੁ ਦੀ ਭੀ ਸਾਂਈ ਸੰਗ੍ਯਾ ਹੈ.
ਡਰੋਲੀ (ਜਿਲਾ ਫਿਰੋਜਪੁਰ) ਨਿਵਾਸੀ ਖਤ੍ਰੀ, ਜਿਸ ਨਾਲ ਮਾਤਾ ਦਾਮੋਦਰੀ ਜੀ ਦੀ ਵਡੀ ਭੈਣ ਰਾਮੋ ਜੀ ਦਾ ਵਿਆਹ ਹੋਇਆ ਸੀ. ਸਾਈਂ ਦਾਸ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਬਹੁਤ ਚਿਰ ਆਪਣੇ ਘਰ ਪ੍ਰੇਮ ਨਾਲ ਠਹਿਰਾਇਆ ਸੀ ਅਤੇ ਸਿੱਖੀ ਧਾਰਨ ਕਰਕੇ ਪਰਮਪਦ ਦਾ ਅਧਿਕਾਰੀ ਹੋਇਆ ਦੇਖੋ, ਡਰੋਲੀ। ੨. ਭੰਡਾਰੀ ਜਾਤਿ ਦਾ ਖਤ੍ਰੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਨਨ੍ਯ ਸਿੱਖ ਹੋ ਕੇ ਪਰਮਗਿਆਨੀ ਹੋਇਆ। ੩. ਝੰਝੀ ਗੋਤ ਦਾ ਲਹੌਰ ਨਿਵਾਸੀ ਪ੍ਰੇਮੀ, ਜੋ ਸ਼੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਸੀ. ਇਸ ਨੇ ਪੰਜਵੇਂ ਸਤਿਗੁਰੂ ਜੀ ਦੀ ਭੀ ਸੇਵਾ ਕੀਤੀ ਹੈ.
ਸੁਲਤਾਨਪੁਰ ਨਿਵਾਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ। ੨. ਇੱਕ ਜੜੀਆ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਿਖ੍ਯਾ ਮਨ ਵਸਾਕੇ ਪਰਉਪਕਾਰੀ ਸਿੱਖ ਹੋਇਆ.
ਸੰਗ੍ਯਾ- ਸ੍ਵਾਮੀ (ਕਰਤਾਰ) ਦੇ ਲੋਕ. ਸਾਧੁਜਨ. ਹਰਿਜਨ.
ਸ੍ਵਾਸ. ਸਾਹ। ੨. ਸੰ. ਸਾਂਸ਼. ਅੰਸ਼ (ਹਿੱਸੇ) ਸਾਥ. ਭਾਗ ਸਹਿਤ.
ਸੰ. ਵਿ- ਸੰਸਾਰੀ. ਦੁਨਿਯਵੀ.
nan
ਇੱਕ ਨੀਚ ਜਾਤਿ. ਜੋ ਜਰਾਇਮਪੇਸ਼ਾ ਅਤੇ ਖ਼ਾਨਹ ਬਦੋਸ਼ ਹੈ. ਇਹ ਹਿੰਦੁਸਤਾਨ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਭੀ ਪਾਈ ਜਾਂਦੀ ਹੈ. ਕਿਤਨੇ ਵਿਦ੍ਵਾਨਾਂ ਦਾ ਖਿਆਲ ਹੈ ਕਿ ਸਿਕੰਦਰ ਆਜ਼ਮ ਦੀ ਫੌਜ ਦੇ ਕੁਝ ਯੂਨਾਨੀਆਂ ਵਿਚੋਂ, ਜੋ ਭਾਰਤ ਵਿੱਚ ਰਹਿ ਪਏ, ਇਹ ਜਾਤਿ ਨਿਕਲੀ ਹੈ. ਜੱਟਾਂ ਦੀ ਸਾਂਹਸੀ ਜਾਤਿ ਇਸ ਤੋਂ ਵੱਖ ਹੈ. ਦੇਖੋ ਸਾਂਹਸੀ.
ਇੱਕ ਜੱਟ ਗੋਤ੍ਰ. ਵਿਦ੍ਵਾਨਾਂ ਨੇ ਇਸ ਦਾ ਮੂਲ ਸੰਸਕ੍ਰਿਤ "ਸਾਹਸੀ" ਸ਼ਬਦ ਸਮਝਿਆ ਹੈ, ਜਿਸ ਦਾ ਅਰਥ ਹੈ- ਹਿੰਮਤੀ, ਹਠੀਆ ਅਤੇ ਬਲਵਾਨ. ਪੰਜਾਬ ਕੇਸ਼ਰੀ ਮਹਾਰਾਜਾ ਰਣਜੀਤ ਸਿੰਘ ਇਸੇ ਗੋਤ ਦਾ ਸੀ। ੨. ਸਾਂਸੀ ਜਾਤਿ ਇਸ ਤੋਂ ਵੱਖ ਹੈ. ਦੇਖੋ, ਸਾਂਸੀ.
ਪ੍ਰਾ. ਵਿ- ਤੰਗ. ਭੀੜਾ. ਸੰਕੁਚਿਤ। ੨. ਸੰ शङ्कर ਸ਼ੰਕਰ (ਸ਼ਿਵ) ਨਾਲ ਸੰਬੰਧਿਤ। ੩. ਸੰ. ਸੰਗ੍ਯਾ- ਸ਼੍ਰਿੰਖਲ (श्रृङ्खल) ਸੰਗੁਲੀ, ਜ਼ੰਜੀਰ. "ਭਰਮ ਮੋਹ ਕੋ ਨਸ੍ਟ ਕਿਯ ਦ੍ਵੈਤਹਿ ਸਾਂਕਰ ਕਾਟ." (ਨਾਪ੍ਰ)