Meanings of Punjabi words starting from ਕ

ਰਾਮਚੰਦ੍ਰ ਜੀ ਦੇ ਪੁਤ੍ਰ ਕੁਸ਼ ਦਾ ਵਸਾਇਆ ਨਗਰ. ਦੇਖੋ, ਕੁਸੂਰ। ੨. ਅਵਧ (ਔਧ) ਵਿੱਚ ਸੁਲਤਾਨਪੁਰ ਦਾ ਪੁਰਾਣਾ ਨਾਉਂ.


ਸੰ. ਕੁਸੁਮ. ਸੰਗ੍ਯਾ- ਫੁੱਲ. "ਪੁੰਡਰ ਕੇਸ ਕੁਸਮ ਤੇ ਧਉਲੇ." (ਸ੍ਰੀ ਬੇਣੀ) ਇਸ ਥਾਂ ਚਿੱਟੇ ਫੁੱਲ ਤੋਂ ਭਾਵ ਹੈ। ੨. ਕੁਸੁੰਭ ਦੀ ਥਾਂ ਭੀ ਕੁਸਮ ਸ਼ਬਦ ਹੈ. "ਕੁਸਮ ਰੰਗ ਸੰਗਿ ਰਚ ਰਹਿਆ." (ਦੇਵ ਮਃ ੫) "ਦੁਨੀਆ ਰੰਗੁ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ." (ਮਾਰੂ ਸੋਲੇਹ ਮਃ ੫) ਦੁਨੀਆਂ ਦਾ ਰੰਗ ਇਸ ਤਰਾਂ ਨੇੜੇ ਨਹੀਂ ਆਉਂਦਾ, ਜਿਵੇਂ ਫੁੱਲ, ਰੇਸ਼ਮ, ਘੀ ਅਤੇ ਮ੍ਰਿਗਚਰਮ ਦੇ ਪਾਸ ਭਿੱਟ ਨਹੀਂ ਆਉਂਦੀ.


ਇੱਕ ਛੰਦ, ਜਿਸ ਦਾ ਨਾਉਂ ਕੁਸੁਮਵਿਚਿਤ੍ਰਾ ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ- ਨ, ਯ, ਨ, ਯ. , , , .#ਉਦਾਹਰਣ-#ਤਿਨ ਬਨਬਾਸੀ ਰਘੁਬਰ ਜਾਨੇ,#ਦੁਖ ਸੁਖ ਸੰਗੀ ਸੁਖ ਦੁਖ ਮਾਨੇ,#ਬਲਕਲ ਲੈਕੇ ਅਬ ਬਨ ਜੈਹੈਂ,#ਰਘੁਪਤਿ ਸੰਗੇ ਬਨਫਲ ਖੈਹੈਂ.#(ਰਾਮਾਵ)


ਸੰਗ੍ਯਾ- ਬੁਰਾ ਵੇਲਾ. ਖੋਟਾ ਸਮਾਂ। ਮੁਸੀਬਤ ਦਾ ਵੇਲਾ.


ਕੁਸੁਮ- ਮਾਂਹੀਂ. ਫੁੱਲ ਵਿੱਚ. "ਉਰਝ ਪਰਿਓ ਕੁਸਮਾਹੀ." (ਸਾਰ ਮਃ ੫) ਭੌਰੇ ਵਾਂਙ ਜਗਤ ਵਿੱਚ ਉਲਝ ਗਿਆ.


ਦੇਖੋ, ਕੁਸੁਮਾਯੁਧ.


ਦੇਖੋ, ਕੁਸੁਮਾਵਲਿ.


ਦੇਖੋ, ਕੁਸੁਮਾਂਜਲਿ.


ਦੇਖੋ, ਕੂਖਮਾਂਡ.


ਦੇਖੋ, ਕੁਸੁਮਿਤ. "ਕੁਸਮਿਤ ਬਨ ਕੀ ਪ੍ਰਭਾ ਵਿਲੋਕੈਂ." (ਗੁਪ੍ਰਸੂ) ਪ੍ਰਫੁੱਲਿਤ ਬਾਗ਼ ਦੀ ਸ਼ੋਭਾ ਵਿਲੋਕੈਂ (ਵੇਖਦੇ ਹਨ).