ਸੰਗ੍ਯਾ- ਪਿਤਾ. ਬਾਪ. "ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ." (ਗਉ ਮਃ ੫) ੨. ਵਿ- ਪਿਤਾ ਦਾ. "ਮਾਊ ਪੀਊ ਕਿਰਤੁ ਗਵਾਇਨਿ." (ਵਾਰ ਮਾਝ ਮਃ ੧) ਮਾਂ ਬਾਪ ਦਾ ਕੀਤਾ। (ਕ੍ਰਿਤ) ਖੋਦਿੰਦੇ ਹਨ, ਭਾਵ- ਕ੍ਰਿਤਘਨ ਹੁੰਦੇ ਹਨ। ੩. ਪਾਨ ਕਰੇਗਾ. ਪੀਏਗਾ.
ਦੇਖੋ, ਪਿਊਖ ਅਤੇ ਪੀਯੂਸ.
ਪਾਨ ਕਰੋ. "ਪੀਓ ਅੰਮ੍ਰਿਤਨਾਮੁ ਅਮੋਲਕ." (ਸਾਰ ਮਃ ੫) ੨. ਪਾਨ ਕੀਤਾ. ਪੀਤਾ. "ਪੀਓ ਮਦਰੋ ਧਨ ਮਤਵੰਤਾ." (ਸੂਹੀ ਮਃ ੫)
ਪੀਤਾ ਜਾਂਦਾ ਹੈ. ਪਾਨ ਕਰੀਦਾ ਹੈ. "ਇਨ ਬਿਧਿ ਅੰਮ੍ਰਿਤ ਪੀਓਈਐ." (ਗਉ ਕਬੀਰ)
nan
ਸੰਗ੍ਯਾ- ਪਤਿ। ੨. ਵਿ- ਪ੍ਰਿਯ. ਪਿਆਰਾ। ੩. ਪੀਯੂਸ (ਅੰਮ੍ਰਿਤ) ਦੀ ਥਾਂ ਭੀ ਪਿਅ ਸ਼ਬਦ ਆਇਆ ਹੈ. "ਅਧਰਾ ਪੀਅ ਸੇ." (ਕ੍ਰਿਸਨਾਵ)
ਪੀਵੇਂ ਪਾਨ ਕਰੇਂ "ਪੀਅਹਿ ਤ ਪਾਣੀ ਆਣੀ ਮੀਰਾ!" (ਮਾਰੂ ਮਃ ੧) ਜੇ ਤੂੰ ਪਾਣੀ ਪੀਵੇਂ। ੨. ਪੀਅਹਿਂ. ਪੀਂਦੇ ਹਨ.
ਕ੍ਰਿ- ਪੀਣਾ. ਪਾਨ ਕਰਨਾ. "ਖਾਣ ਪੀਅਣ ਕੀ ਧਾਤੁ." (ਵਾਰ ਮਾਝ ਮਃ ੧)
ਸੰਗ੍ਯਾ- ਨਦੀ, ਜਿਸ ਤੋਂ ਜਲ ਪੀਤਾ ਜਾਵੇ. (ਸਨਾਮਾ)
ਸੰਗ੍ਯਾ- ਪੀਅਣੀ (ਨਦੀ) ਵਾਲੀ ਪ੍ਰਿਥਿਵੀ. (ਸਨਾਮਾ)
nan
ਵਿ- ਪੀਲਾ. "ਪੀਅਰ ਸਿਤ ਬਰਣ ਮੁਖ." (ਪਾਰਸਾਵ)