Meanings of Punjabi words starting from ਅ

(ਸਨਾਮਾ) ਦੇਖੋ, ਅਰੁਣ ਬਾਰਿਣੀ. ਅਰੁਣ ਬਾਰਿਣੀ (ਸਰਸ੍ਵਤੀ ਨਦੀ) ਵਾਲੀ ਪ੍ਰਿਥਿਵੀ. (ਸਨਾਮਾ)


ਸੰ. अरून्धती. ਸੰਗ੍ਯਾ- ਕਰਦਮ ਮੁਨਿ ਦੀ ਕੰਨ੍ਯਾ ਅਤੇ ਵਸਿਸ੍ਠ ਮੁਨਿ ਦੀ ਇਸਤ੍ਰੀ। ੨. ਇੱਕ ਛੋਟੇ ਆਕਾਰ ਦਾ ਤਾਰਾ, ਜੋ ਸੱਤ ਰਿਖੀਆਂ ਪਾਸ ਦਿਖਾਈ ਦਿੰਦਾ ਹੈ. ਪੁਰਾਣਾਂ ਦਾ ਖਿਆਲ ਹੈ ਕਿ ਜਿਸ ਨੂੰ ਅਰੁੰਧਤੀ ਤਾਰਾ ਨਜਰ ਨਾ ਆਵੇ, ਉਸ ਦੀ ਚਾਲੀ ਦਿਨਾਂ ਵਿੱਚ ਮੌਤ ਹੋ ਜਾਂਦੀ ਹੈ। ੩. ਜੀਭ ਦੀ ਨੋਕ.


ਅ਼. [عروُج] ਸੰਗ੍ਯਾ- ਉੱਨਤਿ. ਤਰੱਕੀ. ਵ੍ਰਿੱਧਿ। ੨. ਬਲੰਦੀ. ਉਚਿਆਈ। ੩. ਦੇਖੋ, ਉਰੂਜ ੨.


ਸੰਗ੍ਯਾ- ਉਲਝਨ। ੨. ਰੋਕ. ਅਟਕ. ੩. ਕ੍ਰਿ- ਰੁੱਝਣਾ. ਕਿਸੇ ਸ਼ਗ਼ਲ ਵਿੱਚ ਲਗਣਾ. "ਸ਼ਾਹ ਸੰਗ ਕਿਮ ਬਾਕ ਅਰੂਝੇ?" (ਗੁਪ੍ਰਸੂ)


ਦੇਖੋ, ਅਰੂੜ ਅਤੇ ਆਰੂਢ.


ਵਿ- ਰੂਪ ਰਹਿਤ. ਨਿਰਾਕਾਰ। ੨. ਕੁਰੂਪ. ਬਦ ਸ਼ਕਲ.


ਇੱਕ ਵਰਣਿਕ ਛੰਦ, ਜਿਸ ਦਾ ਨਾਉਂ "ਕ੍ਰੀੜਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਯ, ਗ. , .#ਉਦਾਹਰਣ-#ਸਬੈ ਜਾਗੇ। ਭ੍ਰਮੰ ਭਾਗੇ।#ਹਠੰ ਤ੍ਯਾਗੇ। ਪਗੰ ਲਾਗੇ॥ (ਰਾਮਾਵ)#੨. ਜੇ ਇਸ ਨੂੰ ਦੂਣਾ ਕਰ ਦਿੱਤਾ ਜਾਵੇ, ਅਰਥਾਤ ਯ, ਗ, ਯ, ਗ, ਪ੍ਰਤਿ ਚਰਣ ਹੋਣ, ਤਦ "ਸ਼ੁੱਧਗਾ" ਸੰਗ੍ਯਾ ਹੈ.#ਉਦਾਹਰਣ-#ਜਪੈ ਜੋਈ ਤਰੈ ਸੋਈ।#ਭ੍ਰਮੰ ਖੋਈ ਨ੍ਰਿਭੈ ਹੋਈ। xxx


ਵਿ- ਆਰੂਢ (ਆਰੋਹਣ) ਹੋਇਆ. ਚੜ੍ਹਿਆ ਹੋਇਆ। ੨. ਇਸਥਿਤ. ਕ਼ਾਇਮ. "ਮਨੁ ਚਲਤਉ ਭਇਓ ਅਰੂੜਾ." (ਜੈਤ ਮਃ ੪) ੩. ਸਿੰਧੀ. ਅਰੂੜ. ਅਜਗਰ.


ਸੰਗ੍ਯਾ- ਕੂੜੇ ਕਰਕਟ ਦਾ ਅੰਬਾਰ. ਗੋਹੇ ਕੂੜੇ ਦਾ ਢੇਰ.