Meanings of Punjabi words starting from ਕ

ਦੇਖੋ, ਕੁਸਲਤਾ. "ਤੁਮਰੇ ਤਨ ਹੈ ਕੁਸਰਾਈ." (ਕ੍ਰਿਸਨਾਵ)


ਸੰ. ਕੁਸ਼ਲ. ਸੰਗ੍ਯਾ- ਕਲ੍ਯਾਣ. ਮੰਗਲ. "ਇਨ ਬਿਧਿ ਕੁਸਲ ਹੋਤ ਮੇਰੇ ਭਾਈ!" (ਗਉ ਮਃ ੫) "ਮੀਤ ਕੇ ਕਰਤਬ ਕੁਸਲ ਸਮਾਨਾ." (ਗਉ ਮਃ ੫) ੨. ਆਸ਼ੀਰਵਾਦ. "ਕੁਸਲ ਕੁਸਲ ਕਰਤੇ ਜਗ ਬਿਨਸੈ." (ਗਉ ਕਬੀਰ) ੩. ਵਿ- ਦਾਨਾ. ਚਤੁਰ। ੪. ਪੰਡਿਤ.


ਸੰਗ੍ਯਾ- ਕੁਸ਼ਲ ਕ੍ਸ਼ੇਮ. ਕਲ੍ਯਾਣ ਅਤੇ ਸੁਖ. ਆਨੰਦ ਮੰਗਲ. "ਕੁਸਲ ਖੇਮ ਸਭ ਭਇਆ." (ਸੋਰ ਮਃ ੫) "ਕੁਸਲ ਖੇਮ ਪ੍ਰਭੁ ਆਪਿ ਬਸਾਏ." (ਗਉ ਮਃ ੫)


ਸੰਗ੍ਯਾ- ਕੁਸ਼ਲਤਾ. ਆਨੰਦਤਾ. ਮੰਗਲ ਦਾ ਭਾਵ। ੨. ਦਾਨਾਈ. ਚਤੁਰਾਈ. "ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ?" (ਸ. ਕਬੀਰ)


ਸੰ. ਕੁਸ਼ ਸੰਗ੍ਯਾ- ਦਰਭ. ਦੱਭ. ਇੱਕ ਕਿਸਮ ਦਾ ਘਾਹ, ਜਿਸ ਨੂੰ ਬ੍ਰਾਹਮਣ ਬਹੁਤ ਪਵਿਤ੍ਰ ਮੰਨਦੇ ਅਤੇ ਪੂਜਾ ਵਿੱਚ ਵਰਤਦੇ ਹਨ. ਮਰਨ ਵੇਲੇ ਪ੍ਰਾਣੀ ਦੇ ਹੇਠ ਵਿਛਾਉਂਦੇ ਹਨ. "ਥਾਂਇ ਲਿਪਾਇ ਕੁਸਾ ਬਿਛਵਾਈ." (ਨਾਪ੍ਰ) ੨. ਦੇਖੋ, ਕੁਸ਼ਤਨ. "ਕੁਸਾ ਕਟੀਆ ਵਾਰ ਵਾਰ." (ਸ੍ਰੀ ਮਃ ੧) ਮੈ ਕੁੱਠਾ (ਕੋਹਿਆ) ਜਾਵਾਂ। ੩. ਫ਼ਾ. [کُشا] ਕੁਸ਼ਾ. ਵਿ- ਖੋਲ੍ਹਨੇ ਵਾਲਾ. ਇਹ ਸ਼ਬਦ ਦੇ ਅੰਤ ਵਰਤਿਆ ਜਾਂਦਾ ਹੈ, ਜਿਵੇਂ- ਦਿਲਕੁਸ਼ਾ.


ਦੇਖੋ, ਆਲਮਕੁਸਾਇ। ੨. ਫ਼ਾ. [کُشائے] ਵਿ- ਖੋਲ੍ਹਣ ਵਾਲਾ.


ਫ਼ਾ. [کُشایِش] ਸੰਗ੍ਯਾ- ਕੁਸ਼ਾਦਗੀ. ਖੁਲ੍ਹਫ਼ਰਾਖ਼ੀ.


ਸੰ. कुशासनम ਕੁਸ਼ (ਦੱਭ) ਦਾ ਆਸਨ. ਇਹ ਹਿੰਦੂਧਰਮ ਦੇ ਗ੍ਰੰਥਾਂ ਵਿੱਚ ਪੂਜਾ ਪਾਠ ਵੇਲੇ ਵਿਛਾਉਣਾ ਬਹੁਤ ਉੱਤਮ ਲਿਖਿਆ ਹੈ। ੨. ਕੁਸ਼ਾਸਨ. ਬੁਰੀ ਤਰਾਂ ਹੁਕੂਮਤ ਕਰਨ ਦਾ ਭਾਵ.