Meanings of Punjabi words starting from ਸ

ਦੇਖੋ, ਚਤੌੜ.


ਵਿ- ਸਾਂਗ (ਬਰਛੀ) ਰੱਖਣ ਵਾਲਾ। ੨. ਸੰਗ੍ਯਾ- ਸ੍ਵਾਂਗੀ. ਨਕਲੀਆ. ਬਹੁਰੂਪੀਆ. "ਤੁਮ ਠਾਕੁਰ ਹਮ ਸਾਂਗੀ." (ਧਨਾ ਮਃ ੪)


ਵਿ- ਸੰਗੀਤ ਨਾਲ ਸੰਬੰਧਿਤ. ਦਖੋ, ਸੰਗੀਤ.


ਸ੍ਵਾਂਗ. ਦੇਖੋ, ਸਾਂਗ. "ਸਾਂਗੁ ਉਤਾਰਿ ਥੰਮਿਓ ਪਾਸਾਰਾ." (ਸੂਹੀ ਮਃ ੫) ੨. ਬਰਛੀ. ਦੇਖੋ, ਸਾਂਗ ੧.


ਕ੍ਰਿ. ਵਿ- ਸੰਬੰਧਿਤ ਪ੍ਰਸੰਗ ਵਿੱਚ. ਪ੍ਰਕਰਣ ਅਨੁਸਾਰ. "ਪਾਂਡਵਾਂ ਕੀ ਕਥਾ ਕੇ ਸਾਂਗੇ ਕਹੇ ਹੈਂ." (ਜਸਭਾਮ)


ਸੰ. साङ्गोपाङ्ग. ਵਿ- ਸਹਿਤ ਅੰਗ ਅਤੇ ਉਪ ਅੰਗ ਦੇ. ਸੰਪੂਰਣ. ਮੁਕੰਮਲ.


ਜਮਾ ਕਰਨਾ. ਇਕੱਠਾ ਕਰਨਾ. ਦੇਖੋ, ਸੰਚਯਨ."ਸਤੀ ਕਿ ਸਾਂਚੈ ਭਾਂਡੇ?" (ਗਉ ਕਬੀਰ)