ਸੰਗ੍ਯਾ- ਸੰਚਾ. ਕ਼ਾਲਬ. Mould. "ਸੁ ਢਰੀ ਜਨੁ ਮੈਨ ਕੇ ਸਾਂਚੈ." (ਕ੍ਰਿਸਨਾਵ)
ਦੇਖੋ, ਸਾਂਚਨ.
ਸੰ. साञ्जलि. ਸ- ਅੰਜਲਿ. ਹੱਥ ਜੋੜੇ ਅਤੇ ਪਸਾਰੇ ਹੋਏ.
ਸੰ. ਸੰਧਿ. ਸੰਗ੍ਯਾ- ਮਿਲਾਪ. ਸ਼ਰਾਕਤ. ਹਿੱਸੇਦਾਰੀ. "ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗੁਣ ਚਲੀਐ." (ਸੂਹੀ ਛੰਤ ਮਃ ੧) ੨. ਸੰ. ਸੰਧ੍ਯਾ. ਸੰਝ. "ਸਾਂਝ ਪਰੀ ਦਹ ਦਿਸਿ ਅੰਧਿਆਰਾ." (ਸੂਹੀ ਰਵਿਦਾਸ) ੩. ਭਾਵ- ਅੰਤ ਸਮਾ, ਕਿਉਂਕਿ ਅਵਸਥਾ ਦਾ ਅਸ੍ਤ ਹੁੰਦਾ ਹੈ.
nan
nan
nan
ਸਾਂਝ ਵਾਲਾ. ਜਿਸ ਵਿੱਚ ਬਹੁਤਿਆਂ ਦਾ ਹਿੱਸਾ ਹੈ. "ਤੂੰ ਸਾਝਾ ਸਾਹਿਬ ਬਾਪੁ ਹਮਾਰਾ." (ਮਾਝ ਮਃ ੫) "ਉਪਦੇਸ ਚਹੁ ਵਰਨਾ ਕਉ ਸਾਝਾ." (ਸੂਹੀ ਮਃ ੫) ੨. ਸੰਗ੍ਯਾ- ਸ਼ਰਾਕਤ. ਹਿੱਸੇਦਾਰੀ. "ਸਾਝਾ ਕਰੈ ਕਬੀਰ ਸਿਉ." (ਸ. ਕਬੀਰ)
nan
ਵਿ- ਸਾਂਝ ਵਾਲੀ. ਸ਼ਰਾਕਤ ਸਹਿਤ। ੨. ਸੰਗ੍ਯਾ- ਸ਼ਰਾਕਤ. ਸਾਂਝ. "ਗੁਣਸਾਝੀ ਤਿਨ ਸਿਉ ਕਰੀ." (ਵਾਰ ਸੋਰ ਮਃ ੪) ੩. ਇੱਕ ਦੇਵੀ. ਦੇਖੋ, ਅਹੋਈ। ੪. ਵਿ- ਸਾਂਝ ਵਾਲਾ. ਹਿੱਸੇਦਾਰ. "ਕਰਿ ਸਾਝੀ ਹਰਿਗੁਣ ਗਾਵਾ." (ਵਡ ਮਃ ੪) ਸਾਂਝੀ ਤੋਂ ਭਾਵ ਹਰਿਜਨ ਹੈ.