Meanings of Punjabi words starting from ਕ

ਦੇਖੋ, ਕੁਸ਼ਾਦ ੨.


ਦੇਖੋ, ਖ਼ੁਸ਼ਾਮਦ. "ਕਾਂਹੁਁ ਕੁਸਾਮਤ ਕਰ ਖ਼ੁਸ਼ਲੇਤ." (ਗੁਪ੍ਰਸੂ)


ਫ਼ਾ. [کُشیندہ کار] ਵਿ- ਕੰਮ ਖੋਲ੍ਹਣ ਵਾਲਾ. ਕਾਰਜ ਚਲਾਉਣ ਵਾਲਾ. ਕੰਮ ਦੀ ਕਠਿਨਾਈ ਦੂਰ ਕਰਨ ਵਾਲਾ.


ਦੇਖੋ, ਖੁਸਾਲੀ। ੨. ਕੁਸ਼ੀਲ. ਵਿ- ਬੁਰੇ ਸੁਭਾਉ ਵਾਲਾ. ਨੀਚ ਪ੍ਰਕ੍ਰਿਤ ਵਾਲਾ. "ਗੋ ਗਰੀਬ ਕੋ ਹਤੈਂ ਕੁਸਾਲੀ." (ਨਾਪ੍ਰ)


ਸੰ. ਕੁਸ਼ਿਕ. ਸੰਗ੍ਯਾ- ਇੱਕ ਰਾਜਾ, ਜੋ ਗਾਧਿ ਦਾ ਪਿਤਾ ਅਤੇ ਵਿਸ਼੍ਵਾਮਿਤ੍ਰ ਦਾ ਦਾਦਾ ਸੀ. ਇਸ ਤੋਂ ਕੌਸ਼ਿਕ ਗੋਤ੍ਰ ਚੱਲਿਆ.