Meanings of Punjabi words starting from ਪ

ਦੇਖੋ, ਪੀਸਣਾ ਅਤੇ ਪੀਸਣੁ.


ਸੰਗ੍ਯਾ- ਪਿਤ੍ਰਿਗ੍ਰਿਹ. ਪਿਤਾ ਦਾ ਘਰ. ਪੇਉਕਾ. "ਸਾਹੁਰ ਪੀਹਰ ਪੱਲਰੈ." (ਭਾਗੁ)


ਸੰਗ੍ਯਾ- ਪਾਨ ਦੇ ਰਸ ਨਾਲ ਮਿਲਿਆ ਥੁੱਕ. ਸੰ. ਪ੍ਰਕ੍ਸ਼ਿਵ. "ਗਰੇ ਮੇ ਤੰਬੋਰ ਕੀ ਪੀਕ ਨਵੀਨੀ." (ਚੰਡੀ ੧) ੨. ਬਹੁਤ ਬਾਰੀਕ ਰਜ. ਧੂਲਿ। ੩. ਸਿੰਧੀ. ਇਸਥਿਤੀ. ਪੂਰਣ ਵਿਸ਼੍ਰਾਮ। ੪. ਪੀਤਾ. ਪਾਨ ਕੀਤਾ. "ਗਾਵਤ ਸੁਨਤ ਦੋਊ ਭਏ ਮੁਕਤੇ ਜਿਨ੍ਹਾ ਗੁਰਮੁਖਿ ਖਿਨੁ ਹਰਿ ਪੀਕ." (ਪ੍ਰਭਾ ਮਃ ੪) ੫. ਇੱਕ ਪਾਸਿਓਂ ਚੌੜੇ ਮੂੰਹ ਦੀ ਨਲਕੀ, ਜਿਸ ਨਾਲ ਅਰਕ ਆਦਿ ਪਦਾਰਥ ਤੰਗ ਮੂੰਹ ਦੇ ਭਾਂਡੇ ਵਿੱਚ ਪਾਈਂਦੇ ਹਨ. Funnel.


ਸੰ. ਪ੍ਰਕ੍ਸ਼ਿਵਧਾਨ. ਸੰਗ੍ਯਾ- ਪੀਕ ਥੁੱਕਣ ਦਾ ਭਾਂਡਾ.