nan
ਦੇਖੋ, ਬਿਲਕ ਅਤੇ ਬਿਲਕਨਾ। ੨. ਸੰ. ਵਿਲਕ੍ਸ਼੍. ਵਿ ਲੱਜਾ ਸਹਿਤ. ਸ਼ਰਮਿੰਦਾ। ੩. ਹੈਰਾਨ. ਪਰੇਸ਼ਾਨ. "ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ, ਸਾ ਬਿਲਖ ਬਦਨ ਕੁਮਲਾਨੀ." (ਮਲਾ ਮਃ ੧)
ਦੇਖੋ, ਬਿਲਕਣਾ.
ਵਿ- ਵਿਲਗ੍ਨ. ਅਲਗ. ਜੁਦਾ. ਵੱਖ.
ਕ੍ਰਿ- ਵਿਲਗ੍ਨ (ਜੁਦਾ) ਹੋਣਾ. ਵੱਖ ਹੋਣਾ.
ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਫਲੌਰ ਦਾ ਇੱਕ ਪਿੰਡ, ਜੋ ਖਾਸ ਰੇਲਵੇ ਸਟੇਸ਼ਨ ਹੈ. ਇਸ ਪਿੰਡ ਦੀ ਆਬਾਦੀ ਦੇ ਵਿਚਕਾਰ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਜਦੋਂ "ਮਉ" ਵਿੱਚ ਵਿਆਹੁਣ ਆਏ, ਤਾਂ ਇੱਥੇ ਵਿਸ਼੍ਰਾਮ ਕਰਕੇ ਨਵੀਨ ਵਸਤ੍ਰ ਪਹਿਰੇ.#ਗੁਰਦ੍ਵਾਰਾ ਚੰਗਾ ਬਣਿਆ ਹੋਇਆ ਹੈ. ਦਰਬਾਰ ਅੰਦਰ ਸ਼੍ਰੀ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ੧੮- ੧੯- ੨੦ ਹਾੜ੍ਹ ਨੂੰ ਮੇਲਾ ਲਗਦਾ ਹੈ. ਗੁਰਦ੍ਵਾਰੇ ਨਾਲ ੩੦ ਘੁਮਾਉਂ ਜ਼ਮੀਨ ਸਮੇਤ ਦੋ ਖੂਹਾਂ ਦੇ ਮਹਾਰਾਜਾ ਰਣਜੀਤਸਿੰਘ ਜੀ ਵੱਲੋਂ ਮੁਆਫੀ ਹੈ. ਪੁਜਾਰੀ ਸਿੰਘ ਹੈ.
ਵਿ- ਵਿਲਗ੍ਨ (ਜੁਦਾ) ਹੋਇਆ. ਵਿਛੁੜਿਆ. ਵੱਖ ਹੋਇਆ। ੨. ਕ੍ਰਿ- ਅਲਗ ਹੋਣਾ.
ਦੇਖੋ, ਬਿਲਸਨ. "ਖਾਤ ਖਰਚਤ ਬਿਲਛਤ ਸੁਖ ਪਾਇਆ." (ਸੂਹੀ ਛੰਤ ਮਃ ੫) ਵਿਲਾਸ ਕਰਦੇ ਸੁੱਖ ਪਾਇਆ। ੨. ਦੇਖੋ, ਬਿਲੱਛਨ.
ਸੰ. ਵਿਲਕ੍ਸ਼੍ਣ. ਵਿ- ਵਿਸ਼ੇਸ (ਖਾਸ) ਲਕ੍ਸ਼੍ਣ ਵਾਲਾ. ਜੁਦਾ. ਨਿਰਾਲਾ। ੨. ਅਜੀਬ. ਅਨੂਠਾ.
ਭੋਗਕੇ. "ਬਿਲਛਿ ਬਿਨੋਦ ਆਨੰਦ ਸੁਖ ਮਾਣਹੁ." (ਸੋਰ ਮਃ ੫) ਦੇਖੋ, ਬਿਲਛਨ। ੨. ਸ਼ੋਭਾ ਦੇਕੇ. ਪ੍ਰਕਾਸ਼ਕੇ. ਵਿਲਸਿਤ ਹੋਕੇ.