Meanings of Punjabi words starting from ਸ

ਵਿ- ਸਾਂਝ ਵਾਲੀ. ਸ਼ਰਾਕਤ ਸਹਿਤ। ੨. ਸੰਗ੍ਯਾ- ਸ਼ਰਾਕਤ. ਸਾਂਝ. "ਗੁਣਸਾਝੀ ਤਿਨ ਸਿਉ ਕਰੀ." (ਵਾਰ ਸੋਰ ਮਃ ੪) ੩. ਇੱਕ ਦੇਵੀ. ਦੇਖੋ, ਅਹੋਈ। ੪. ਵਿ- ਸਾਂਝ ਵਾਲਾ. ਹਿੱਸੇਦਾਰ. "ਕਰਿ ਸਾਝੀ ਹਰਿਗੁਣ ਗਾਵਾ." (ਵਡ ਮਃ ੪) ਸਾਂਝੀ ਤੋਂ ਭਾਵ ਹਰਿਜਨ ਹੈ.


ਸੰਗ੍ਯਾ- ਪੰਜਾਬੀ ਵਰਣਮਾਲਾ ਦੇ ੳ ਅ ੲ ਤਿੰਨ ਸ੍ਵਰ ਅੱਖਰਾਂ ਦੀ ਮਾਤ੍ਰਾ ਭੇਦ ਕਰਕੇ ਲਿਖੀ ਪੰਕਤਿ. ਇਹ ਅੱਖਰ ਮਾਤ੍ਰਾ ਰੂਪ ਹੋ ਕੇ ਸਭ ਅੱਖਰਾਂ ਨਾਲ ਸਾਂਝੇ ਵਰਤਦੇ ਹਨ. ਅ ਆ ਇ ਈ ਉ ਊ ਏ ਐ ਓ ਔ ਅੰ ਆਂ (ਅਃ)


ਵਿ- ਹਿੱਸੇਦਾਰ. "ਸਭੇ ਸਾਝੀਵਾਲ ਸਦਾਇਨਿ." (ਮਾਝ ਮਃ ੫)


ਸੰਗ੍ਯਾ- ਸੰਧਿ. ਮੇਲ। ੨. ਦੇਖੋ, ਸਾਂਠ.


ਸੰਗ੍ਯਾ- ਸੂਰ ਦੀ ਖੱਲ, ਜੋ ਮੋਟੀ ਅਤੇ ਬਹੁਤ ਥਿੰਧੀ ਹੁੰਦੀ ਹੈ। ੨. ਦੇਖੋ, ਸਾਂਠਨਾ.


ਕ੍ਰਿ- ਸੰਢਣਾ. ਸੰਧਿ ਮਿਲਾਉਣੀ. ਜੋੜਨਾ. ਠੀਕ ਕਰਨਾ "ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ." (ਸੋਰ ਮਃ ੫)


ਦੇਖੋ, ਸਾਂਠ। ੨. ਸੰਗ੍ਯਾ- ਸੰਧਿ. ਜੋੜ. ਮਿਲਾਪ। ੩. ਕ੍ਰਿ. ਵਿ- ਸੰਢ (ਜੋੜ) ਕੇ. "ਜਿ ਟੂਟੇ ਲੇਇਸਾਂਠਿ." (ਫੁਨਹੇ ਮਃ ੫) ਸੰਯੁਕਤ ਕ੍ਰਿਯਾ. ਕਾਰਦੰਤਿਕ. ਲੇਇਸਾਂਠਿ. ਸਾਂਠਿ ਲੇਇ.


ਸੰ. साणड ਸੰਗ੍ਯਾ- ਅੰਡ (ਫੋਤਿਆਂ) ਸਹਿਤ. ਉਹ ਘੋੜਾ ਬੈਲ ਆਦਿ, ਜੋ ਖੱਸੀ ਨਹੀਂ, ਇਸੇ ਦਾ ਵਿਗੜਕੇ ਸਾਨ੍ਹ ਸ਼ਬਦ ਹੈ.