Meanings of Punjabi words starting from ਢ

ਕ੍ਰਿ- ਆਛਾਦਨ ਕਰਨਾ. ਸੰ ਪਿਧਾਨ. "ਢਕਣ ਕੂ ਪਤਿ ਮੇਰੀ." (ਵਾਰ ਗੂਜ ੨. ਮਃ ੫)


ਸੰ. ढक्का. ਸੰਗ੍ਯਾ- ਵਡਾ ਨਗਾਰਾ. ਡੰਕਾ। ੨. ਡੌਰੂ.


ਸੰਗ੍ਯਾ- ਝੂਠਾ ਆਡੰਬਰ. ਪਾਖੰਡ. ਢੋਂਗ. ਧੋਖਾ ਦੇਣ ਦਾ ਢੰਗ.


curve, bend; crook, hook


ਸੰਗ੍ਯਾ- ਧੋਖਾ ਦੇਣ ਦਾ ਮਸਲਾ. ਛਲਣ ਲਈ ਘੜਿਆ ਮਸਲਾ.


ਇੱਕ ਪਿੰਡ, ਜੋ ਰਿਆਸਤ ਕਲਸੀਆ, ਤਸੀਲ ਥਾਣਾ ਡੇਰਾਬਸੀ ਵਿੱਚ ਰੇਲਵੇ ਸਟੇਸ਼ਨ ਘੱਗਰ ਤੋਂ ਦੋ ਮੀਲ ਹੈ. ਇਸ ਪਿੰਡ ਤੋਂ ਉੱਤਰ ਦੇ ਪਾਸੇ ਅੱਧ ਮੀਲ ਤੇ ਬਾਉਲੀਸਾਹਿਬ ਨਾਮੇ ਸ਼੍ਰੀ ਦਸ਼ਮੇਸ਼ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਪਾਉਂਟੇ ਤੋਂ ਆਨੰਦਪੁਰ ਜਾਂਦੇ ਚਰਨ ਪਾਏ ਅਰ ਬਰਛਾ ਮਾਰਕੇ ਜਲ ਕੱਢਿਆ, ਜਿੱਥੇ ਹੁਣ ਸੁੰਦਰ ਤਾਲਾਬ ਹੈ. ਪਾਸ ਗੁਰਦ੍ਵਾਰਾ ਬਣਿਆ ਹੋਇਆ ਹੈ, ਨਾਲ ੪੦ ਵਿੱਘੇ ਜ਼ਮੀਨ ਹੈ, ਪੁਜਾਰੀ ਅਕਾਲੀਸਿੰਘ ਹੈ.


small forest, narrow wooded valley or upland; forest of ਢੱਕ trees