Meanings of Punjabi words starting from ਦ

ਵਿ- ਦੋ ਸੱਲ (ਸ਼ਲ੍ਯ) ਵਾਲਾ. ਦੋ ਹੋਣ ਘਾਵ (ਜ਼ਖ਼ਮ) ਜਿਸ ਦੇ. "ਕਢੇ ਦਸਊਅਲ ਫੂਟ." (ਚਰਿਤ੍ਰ ੨੪) ਤੀਰ ਦੂਜੇ ਪਾਸੇ ਨਿਕਲਗਏ. ਗੋਲੀ ਤੀਰ ਆਦਿ ਦਾ ਪਹਿਲਾ ਸੱਲ ਉੱਥੇ ਹੁੰਦਾ ਹੈ, ਜਿੱਥੇ ਲਗਦਾ ਹੈ, ਦੂਜਾ ਸੱਲ ਉਸ ਥਾਂ, ਜਿੱਥੋਂ ਦੀ ਬਾਹਰ ਨਿਕਲਦਾ ਹੈ.


ਸੰਗ੍ਯਾ- ਦਸ਼ਾਵਤਾਰ. ਹਿੰਦੂਮਤ ਦੇ ਮੁੱਖ ਦਸ ਅਵਤਾਰ- ਮੱਛ, ਕੱਛ, ਵਰਾਹ, ਨ੍ਰਿਸਿੰਘ ਅਤੇ ਵਾਮਨ ਸਤਯੁਗ ਦੇ ਅਵਤਾਰ, ਪਰਸ਼ੁਰਾਮ ਅਤੇ ਰਾਮਚੰਦ੍ਰ ਜੀ ਤ੍ਰੇਤੇ ਦੇ ਅਵਤਾਰ, ਕ੍ਰਿਸਨ ਜੀ ਦ੍ਵਾਪਰ ਦੇ ਅਵਤਾਰ, ਬੁੱਧ ਅਤੇ ਕਲਕੀ ਕਲਿਯੁਗ ਦੇ ਅਵਤਾਰ. "ਦਸ ਅਉਤਾਰ ਰਾਜੇ ਹੋਇ ਵਰਤੇ." (ਸੂਹੀ ਮਃ ੫)


ਵਿ- ਅਸ੍ਟਾਦਸ਼. ਅਠਾਰਾਂ. "ਚਾਰਿ ਵੇਦ ਦਸਅਸਟ ਪੁਰਾਣਾ." (ਵਾਰ ਸ੍ਰੀ ਮਃ ੪) ਦੇਖੋ, ਪੁਰਾਣ। ੨. ਅਠਾਰਾਂ ਗਿਣਤੀ ਵਾਲੀ ਵਸਤੁ ਦਾ ਬੋਧਕ. "ਦਸਅਸਟ ਖਸਟ ਸ੍ਰਵਨ ਸੁਨੇ." (ਸਾਰ ਮਃ ੫. ਪੜਤਾਲ) ਅਠਾਰਾਂ ਪੁਰਾਣ ਛੀ ਸ਼ਾਸਤ੍ਰ ਕੰਨੀ ਸੁਣੇ.


(ਸਾਰ ਮਃ ੫) ਅਠਾਰਾਂ ਪੁਰਾਣ ਛੀ ਸ਼ਾਸਤ੍ਰ.


ਦੇਖੋ, ਦਸਾਸ੍ਵਮੇਧ.


ਵਿ- ਅਸ੍ਟਾਦਸ਼. ਅਠਾਰਾਂ। ੨. ਅਠਾਰਾਂ ਸੰਖ੍ਯਾ ਵਾਲੀ ਵਸਤੁ ਦਾ ਬੋਧਕ. "ਦਸਅਠ ਲੀਖੇ ਹੋਵਹਿ ਪਾਸਿ." (ਬਸੰ ਮਃ ੧) ਅਠਾਰਾਂ ਪੁਰਾਣ ਲਿਖੇ ਹੋਏ ਪਾਸ ਹੋਣ.


ਅਸ੍ਟਾਦਸ਼ ਵਰਣ. ਅਠਾਰਾਂ ਜਾਤੀਆਂ "ਆਪੇ ਦਸਅਠ ਵਰਨ ਉਪਾਇਅਨੁ." (ਵਾਰ ਬਿਹਾ ਮਃ ੪) ਹਿੰਦੂਮਤ ਦੀਆਂ ਸਿਮ੍ਰਿਤੀਆਂ ਅਨੁਸਾਰ ਅਠਾਰਾਂ ਵਰਣ ਇਹ ਹਨ-#ਬ੍ਰਾਹਮ੍‍ਣ, ਕ੍ਸ਼੍‍ਤ੍ਰਿਯ, ਵੈਸ਼੍ਯ, ਸ਼ੂਦ੍ਰ, ਇਹ ਚਾਰ ਸ਼ੁੱਧ ਵਰਣ ਅਖਾਉਂਦੇ ਹਨ.#ਬ੍ਰਾਹਮ੍‍ਣ ਦੀ ਔਲਾਦ ਛਤ੍ਰਾਣੀ ਤੋਂ, ਬਣਿਆਣੀ ਤੋਂ ਅਤੇ ਸ਼ੂਦ੍ਰਾ ਤੋਂ, ਛਤ੍ਰੀ ਦੀ ਔਲਾਦ ਬਣਿਆਣੀ ਤੋਂ ਅਤੇ ਸ਼ੂਦ੍ਰਾ ਤੋਂ ਵੈਸ਼੍ਯ ਦੀ ਔਲਾਦ ਸ਼ੂਦ੍ਰਾ ਤੋਂ ਈਹ ਛੀ ਵਰਣ ਅਨੁਲੋਮਜ ਕਹੇ ਜਾਂਦੇ ਹਨ.#ਬਣਿਆਣੀ ਤੋਂ ਸ਼ੂਦ੍ਰ ਦੀ ਔਲਾਦ, ਛਤ੍ਰਾਣੀ ਤੋਂ ਸ਼ੂਦ੍ਰ ਦੀ ਸੰਤਾਨ, ਬ੍ਰਾਹਮ੍‍ਣੀ ਤੋਂ ਸ਼ੂਦ੍ਰ ਦੀ ਔਲਾਦ, ਛਤ੍ਰਾਣੀ ਤੋਂ, ਵੈਸ਼੍ਯ ਦੀ ਸੰਤਾਨ, ਬ੍ਰਾਹਮ੍‍ਣੀ ਤੋਂ ਵੈਸ਼੍ਯ ਦੀ ਸੰਤਾਨ, ਬ੍ਰਾਹਮਣੀ ਤੋਂ ਛਤ੍ਰੀ ਦੀ ਸੰਤਾਨ. ਇਹ ਛੀ ਪ੍ਰਤਿਲੋਮਜ ਕਹੇ ਜਾਂਦੇ ਹਨ.#ਬਿਨਾ ਵਿਆਹੀ ਕੰਨ੍ਯਾ ਦੇ ਗਰਭ ਤੋਂ ਉਪਜੀ ਸੰਤਾਨ "ਕਾਨੀਨ" ਅਤੇ "ਅੰਤ੍ਯਜ"¹ ਹੈ.


ਵਿ- ਅਸ੍ਟਾਦਸ਼. ਅਠਾਰਾਂ। ੨. ਅਠਾਰਾਂ ਗਿਣਤੀ ਵਾਲੀ ਵਸਤੁ ਦਾ ਬੋਧਕ. "ਦਸਅਠਾ ਅਠਸਠੇ ਚਾਰੇ ਖਾਣੀ." (ਧਨਾ ਰਵਿਦਾਸ) ਅਠਾਰਾਂ ਪੁਰਾਣ, ਅਠਾਸਠ ਤੀਰਥ.


(ਸ੍ਰੀ ਮਃ ੧) ਚਾਰ ਵੇਦ, ਛੀ ਵੇਦਾਂਗ ਦਸ਼, ਅਤੇ ਅਠਾਰਾਂ ਪੁਰਾਣਾਂ ਵਿੱਚ ਅਪਰੰਪਰ ਨੂੰ ਜਾਣੇ.


ਦੇਖੋ, ਦਸ ਅਉਤਾਰ.


ਕ੍ਰਿ. ਵਿ- ਦਸਵੇਂ. ਦਸ਼ਮ ਅਸਥਾਨ ਵਿੱਚ। ੨. ਵਿ- ਦਸ਼ਮ. ਦਸ਼ਵਾਂ. "ਰਾਈ ਦਸਏਂ ਭਾਇ." (ਸ. ਕਬੀਰ)