Meanings of Punjabi words starting from ਮ

ਮੈਯਾ. ਮਾਤਾ. ਮਾਈ। ੨. ਦੁਰਗਾ. ਭਵਾਨੀ। ੩. ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.


ਮੁਝੇ. ਮੈਨੂੰ. "ਕੇਸਵਾ ਬਚਉਨੀ, ਅਈਏ ਮਈਏ ਏਕ ਆਨ ਜੀਉ." (ਧਨਾ ਨਾਮਦੇਵ) ਕ੍ਰਿਸਨਵਾਕ੍ਯ ਹੈ ਕਿ ਇਹ ਵਿਸ਼੍ਵ ਅਤੇ ਮੈਨੂੰ ਦਿਲ ਵਿੱਚ ਇੱਕ ਜਾਣ, ਭਾਵ- ਵਿਸ਼੍ਵ ਮੇਰਾ ਰੂਪ ਹੈ.¹


ਦੇਖੋ, ਮਈਆ ੧- ੨. "ਮਈਯਾ ਸੰਤੁਬਾਰੇ." (ਚੰਡੀ ੨) ਮਾਤਾ ਨੇ ਸੰਤ- ਉਬਾਰੇ.


ਦੇਖੋ, ਮਸਿ ਅਤੇ ਮਸੁ। ੨. ਸੰ. ਮਸ. ਧਾ- ਸ਼ਬਦ ਕਰਨਾ, ਭਿਣ ਭਿਣ ਕਰਨਾ। ੩. ਮਸ਼. ਕ੍ਰੋਧ। ੪. ਅ਼. [مش] ਮਸ. ਮਲਣਾ। ੫. ਪੂੰਝਣਾ। ੬. ਅ਼. [مس] ਸਪਰਸ਼. ਛੁਹਣਾ। ੭. ਅ਼. [مص] ਮਸ. ਚੂਸਣਾ. ਚੋਸਣ.


ਦੇਖੋ, ਮਸ਼ੌ.


ਦੇਖੋ, ਮਸਾਲ ੧.


ਫ਼ਾ. [مشعلکش] ਮਸਾਲਚੀ. ਮਸ਼ਅ਼ਲ ਫੜਕੇ ਅੱਗੇ ਜਾਣ ਵਾਲਾ. "ਮਿਹਰੋ ਮਹਮਸ਼ਅ਼ਲਕਸ਼ੇ ਮਜ਼ਦੂਰੇ ਓਸ੍ਤ." (ਜ਼ਿੰਦਗੀ)


ਅ਼. [مشہد] ਸ਼ਹੀਦ ਹੋਣ ਦੀ ਥਾਂ। ੨. ਫ਼ਾਰਸ ਦਾ ਇੱਕ ਪ੍ਰਸਿੱਧ ਨਗਰ, ਜਿਸ ਦਾ ਪੁਰਾਣਾ ਨਾਮ ਤੂਸ ਹੈ. "ਮਸਹਦ ਕੋ ਰਾਜਾ ਬਡੋ." (ਚਰਿਤ੍ਰ ੨੧੮) ਪੁਰਾਣੇ ਸਮੇਂ ਮਸ਼ਹਦ ਦੀ ਬੰਦੂਕ ਬਹੁਤ ਉੱਤਮ ਸਮਝੀ ਜਾਂਦੀ ਸੀ. "ਬੰਦੂਕੇ ਮਸ਼ਹਦ ਵ ਚੀਨੀ ਕਮਾਂ." (ਹਕਾਯਤ ੮)