ਹਥਿਆਰ ਚਮਕਾਉਣ ਵਾਲਾ ਸਿਕਲੀਗਰ. ਦੇਖੋ, ਅਸਿ ਅਤੇ ਧਾਵ.
ਦੇਖੋ, ਅਸਿਕੇਤੁ. "ਸ੍ਰੀ ਅਸਿਧੁਜ ਜੂ ਕਰੀਅਹੁ ਰੱਛਾ." (ਚੌਪਈ)
ਸੰਗ੍ਯਾ- ਅਸਿ (ਤਲਵਾਰ) ਵਾਲੀ ਸੈਨਾ. (ਸਨਾਮਾ) ੨. ਅਸ਼੍ਵ (ਘੋੜਿਆਂ) ਵਾਲੀ ਸੈਨਾ. ਰਸਾਲਾ. ਘੁੜਚੜ੍ਹੀ ਫ਼ੌਜ਼. (ਸਨਾਮਾ)
ਸੰ. ਸੰਗ੍ਯਾ- ਤਲਵਾਰ ਦਾ ਫਲ. ਪਿੱਪਲਾ। ੨. ਪੁਰਾਣਾਂ ਅਨੁਸਾਰ ਇੱਕ ਨਰਕ, ਜੋ ਹਜ਼ਾਰ ਯੋਜਨ ਤਪੀ ਹੋਈ ਜ਼ਮੀਨ ਉੱਪਰ ਹੈ. ਉੱਥੇ ਇੱਕ ਸੰਘਣਾ ਜੰਗਲ ਹੈ, ਜਿਸ ਵਿੱਚ ਬਿਰਛਾਂ ਦੇ ਪੱਤੇ ਤਲਵਾਰ ਵਰਗੇ ਤਿੱਖੇ ਹਨ, ਜੋ ਪਾਪੀਆਂ ਉੱਪਰ ਡਿਗਕੇ ਅੰਗ ਕੱਟ ਦਿੰਦੇ ਹਨ.
nan
nan
ਸੰਗ੍ਯਾ- ਮਹਾਕਾਲ. ਜਿਸ ਦੇ ਹੱਥ ਖੜਗ ਹੈ. "ਸ੍ਰੀ ਅਸਿਪਾਣਿ ਕ੍ਰਿਪਾ ਤੁਮਰੀ ਕਰ." (ਰਾਮਾਵ) ੨. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ੩. ਅਮ੍ਰਿਤ ਧਾਰੀ ਸਿੰਘ.
ਵਿ- ਅਮੰਗਲ ਰੂਪਾ. ਜੋ ਸ਼ਿਵਾ ਨਹੀਂ. "ਸ਼ਿਵਾ ਅਸ਼ਿਵਾ ਪੁਕਾਰਤ ਭਈ." (ਗੁਪ੍ਰਸੂ). ਸ਼ਿਵਾ (ਗਿਦੜੀ) ਅਸ਼ਿਵਾ (ਅਮੰਗਲ) ਬਾਣੀ ਬੋਲੀ. ਦੇਖੋ, ਸ਼ਿਵਾ.
ਦੇਖੋ, ਅਸਿ। ੨. ਦੇਖੋ, ਅੱਸੀ। ੩. ਸਰਵ. ਮੈਂ ਦਾ ਬਹੁ ਵਚਨ. ਅਸੀਂ. ਹਮ. "ਅਸੀ ਖਤੇ ਬਹੁਤ ਕਮਾਵਦੇ." (ਸਵਾ ਮਃ ੫) ੪. ਵਿ- ਅਸਿਵਾਲਾ. ਖੜਗਧਾਰੀ. ਤਲਵਾਰਬੰਦ. "ਅਸੀ ਗਦੀ ਕੌਚੀ ਬ ਗਾਢੇ." (ਚਰਿਤ੍ਰ ੪੦੫) ਤਲਵਾਰਧਾਰੀ ਗਦਾਧਾਰੀ ਕਵਚਧਾਰੀ.
ਸੰ. ਅਸ਼ੀਤਿ. ਵੀਹ ਘੱਟ ਸੌ- ੮੦.
ਸੰ. ਅਸ਼ੀਤਿ. ਵੀਹ ਘੱਟ ਸੌ- ੮੦.