Meanings of Punjabi words starting from ਕ

ਖ਼ਾ. ਉਹ ਵਾਕ ਜੋ ਖਾਲਸੇ ਦੀ ਬੋਲਚਾਲ ਅਤੇ ਮਰਯਾਦਾ ਦੇ ਵਿਰੁੱਧ ਹੈ. ਜੈਸੇ- ਪ੍ਰਸਾਦੇ ਦੀ ਥਾਂ ਰੋਟੀ, ਫਕਣ ਦੀ ਥਾਂ ਖਾਣਾ, ਦਸਤਾਰੇ ਦੀ ਥਾਂ ਪਗੜੀ ਆਦਿ.


ਸੰਗ੍ਯਾ- ਅਰਵੀ (ਗਾਗਟੀ) ਦੀ ਜਾਤਿ ਦਾ ਇੱਕ ਕੰਦ, ਜੋ ਆਲੂ ਦੀ ਤਰਾਂ ਜ਼ਮੀਨ ਵਿੱਚ ਹੁੰਦਾ ਹੈ. ਇਹ ਲੇਸਦਾਰ ਅਤੇ ਜ਼ਿਮੀਕੰਦ ਦੀ ਤਰਾਂ ਤੇਜ਼ ਹੁੰਦਾ ਹੈ ਅਤੇ ਕਫਕਾਰਕ ਹੈ ਇਸ ਨੂੰ ਉਬਾਲ ਕੇ ਖਟਾਈ ਨਾਲ ਮਿਲਾਕੇ ਖਾਂਦੇ ਹਨ. ਤਰਕਾਰੀ ਭੀ ਚੰਗੀ ਬਣਦੀ ਹੈ. ਇਸ ਦੇ ਪੱਤਿਆਂ ਦੇ ਪਤੌੜ ਪਕਾਉਂਦੇ ਹਨ. "ਸ਼ਕਰ ਕਚਾਰੂ ਲ੍ਯਾਏ." (ਚਰਿਤ੍ਰ ੨੪) L. Arum Colocasia.