Meanings of Punjabi words starting from ਖ

ਸੰਗ੍ਯਾ- ਇੱਕ ਪ੍ਰਕਾਰ ਦਾ ਕੀੜਾ, ਜੋ ਦਾਣੇ ਖਾਕੇ ਥੋਥੇ ਕਰ ਦਿੰਦਾ ਹੈ। ੨. ਸੰ. ਕ੍ਸ਼ੁਰਪਤ੍ਰ. ਚੌੜੇ ਫਲ ਦਾ ਤੀਰ. "ਤੀਖਨ ਖਪਰੇ." (ਗੁਪ੍ਰਸੂ)


ਖੱਪਰ (ਖੋਪਰੀ) ਧਾਰਣ ਵਾਲੀ, ਯੋਗਿਨੀ ਅਥਵਾ ਕਾਲੀ. "ਹੱਸੀ ਖਪਰਾਲੀ." (ਵਿਚਿਤ੍ਰ)


ਖੋਪਰੀਧਾਰੀ। ੨. ਭਿਖ੍ਯਾ ਮੰਗਣ ਦੀ ਕਿਸ਼ਤੀ ਰੱਖਣ ਵਾਲਾ. ਦੇਖੋ, ਖਪਰ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧) ਚਰਮਪੋਸ਼, ਕਪਾਲਿਕ, ਦੰਡੀਸੰਨ੍ਯਾਸੀ, ਮ੍ਰਿਗਚਰਮਧਾਰੀ ਬ੍ਰਹਮਚਾਰੀ.


ਵਿ- ਖਪਰਾ ਰੱਖਣ ਵਾਲਾ. ਦੇਖੋ, ਖਪਰਾ ੨.। ੨. ਸੰਗ੍ਯਾ- ਖਪਰਾਪਟੜੀ. ਆਵੀ ਵਿੱਚ ਪਕਾਈ ਮਿੱਟੀ ਦੀ ਚਪਟੀ ਅਤੇ ਗੋਲ ਇੱਟ. Tile. ਇਹ ਘਰਾਂ ਦੀਆਂ ਛੱਤਾਂ ਲਈ ਵਰਤੀਦੀ ਹੈ.


ਕ੍ਰਿ- ਨਾਸ਼ ਕਰਨਾ। ੨. ਖ਼ਰਚ ਕਰਨਾ. ਦੇਖੋ, ਖਪ ਧਾ.