Meanings of Punjabi words starting from ਗ

ਸੰਗ੍ਯਾ- ਘਾੜਤ। ੨. ਬਣਾਉਟੀ ਗੱਲ. ਕਪੋਲਕਲਪਨਾ.


ਸੰ. ਸੰਗ੍ਯਾ- ਸਮੁਦਾਯ. ਗਰੋਹ. ਝੁੰਡ। ੨. ਫ਼ੌਜ ਦੀ ਇੱਕ ਖ਼ਾਸ ਗਿਣਤੀ- ਰਥ ੨੭, ਹਾਥੀ ੨੭, ਘੋੜੇ ੮੧, ਅਤੇ ਪੈਦਲ ੧੩੫। ੩. ਜਾਤੀ। ੪. ਦੇਵਤਿਆਂ ਦੇ ਦਾਸ਼, ਜਿਵੇਂ- ਯਮਗਣ, ਸ਼ਿਵਗਣ, ਆਦਿ "ਗਣ ਗੰਧਰਬ ਸਿਧ ਅਰੁ ਸਾਧਿਕ." (ਦੇਵ ਮਃ ੫) ੫. ਵ੍ਯਾਕਰਣ ਦੇ ਭ੍ਵਾਦਿ ਅਦਾਦਿ ਆਦਿ ਦਸ ਗਣ। ੬. ਨੌ ਦੇਵਤਿਆਂ ਦੀ "ਗਣ" ਸੰਗ੍ਯਾ ਇਸ ਲਈ ਹੈ ਕਿ ਉਹ ਕਈ ਕਈ ਗਿਣਤੀ ਦੇ ਹਨ. ਉਹ ਨੌ ਗਣ ਇਹ ਹਨ-#ੳ. ਅਨਿਲ (ਪਵਨ) ਉਰ੍‍ਣਜਾ.#ਅ. ਆਦਿਤਯ (ਸੂਰਯ)


ਸੰ. ਸੰਗ੍ਯਾ- ਜ੍ਯੋਤਿਸੀ, ਜੋ ਗਿਣਤੀ ਕਰਨ ਵਾਲਾ ਹੈ.


ਕ੍ਰਿ- ਗਰਜਨ. ਇਹ ਧੁਨਿ ਦਾ ਅਨੁਕਰਣ ਹੈ. "ਸੀਂਹ ਤੁਰਿਆ ਗਣਣਾਇਕੈ." (ਚੰਡੀ ੩)


ਸੰਗ੍ਯਾ- ਗਣਨਾ. ਗਿਣਤੀ. "ਗਣਤ ਗਣਾਵੈ ਅਖਰੀ." (ਓਅੰਕਾਰ) "ਗਣਤੀ ਗਣੀ ਨ ਜਾਇ." (ਵਾਰ ਗੂਜ ੨. ਮਃ ੫)#"ਚਿੰਤ ਅੰਦੇਸਾ ਗਣਤ ਤਜਿ ਜਨ ਹੁਕਮ ਪਛਾਤਾ." (ਬਿਲਾ ਮਃ ੫) ੨. ਸਿਪਾਹੀ, ਮਜ਼ਦੂਰ ਆਦਿ ਦੀ ਹਾਜਿਰੀ ਦੀ ਗਣਨਾ (ਗਿਣਤੀ). "ਸਤਿਗੁਰ ਕੀ ਗਣਤੈ ਘੁਸੀਐ ਦੁਖੇਦੁਖ ਵਿਹਾਇ." (ਵਾਰ ਗਉ ੧. ਮਃ ੩)


ਗਿਨਤੀ ਨਾਲ. "ਗਣਤੈ ਪ੍ਰਭੂ ਨ ਪਾਈਐ." (ਵਾਰ ਗੂਜ ੧. ਮਃ ੩)


ਦੇਖੋ, ਗਣ ੬.


ਸੰ. ਸੰਗ੍ਯਾ- ਗਿਣਤੀ. ਸ਼ੁਮਾਰ। ੨. ਹਿਸਾਬ.