Meanings of Punjabi words starting from ਜ

ਵਿ- ਜਟਾ ਵਾਲਾ। ੨. ਸੰਗ੍ਯਾ- ਸ਼ਿਵ। ੩. ਸ਼ਿਵ ਦਾ ਨਾਦੀਆ. ਉਹ ਬੈਲ, ਜਿਸ ਪੁਰ ਸ਼ਿਵ ਸਵਾਰੀ ਕਰਦਾ ਹੈ. "ਢੋਲ ਨਗਾਰੇ ਪੌਣ ਦੇ ਊਂਘਨ ਜਾਨੁ ਜਟਾਵਲੇ." (ਚੰਡੀ ੩) ਜਿਵੇਂ ਨਾਦੀਆ ਬੜ੍ਹਕਦਾ ਹੈ ਤਿਵੇਂ ਨਗਾਰੇ ਆਦਿ ਦੀ ਗਰਜ ਹੋ ਰਹੀ ਹੈ. ਦੇਖੋ, ਊਂਘਨ। ੪. ਵੈਰੀਗ ਸਾਧੁ। ੫. ਵਟ (ਬੋਹੜ- ਬਰੋਟਾ).


ਸੰ. ਵਿ- ਜੜਿਆ ਹੋਇਆ. ਜੜਾਊ.


ਦੇਖੋ, ਧੂਰਜਟੀ.


ਵਿ- ਜਟਾਧਾਰੀ। ੨. ਸੰਗ੍ਯਾ- ਜੱਟੀ. ਜੱਟ ਦੀ ਇਸਤ੍ਰੀ.


ਵਿ- ਜਟਾ ਵਾਲਾ. "ਨਿੰਬੂ ਕਦਮ ਸੁ ਵਟ ਜਟਿਯਾਰੇ." (ਚਰਿਤ੍ਰ ੨੫੬) ਜਟਾਵਾਲੇ ਬੋਹੜ.


ਸੰ. ਵਿ- ਜਟਾਵਾਲਾ। ੨. ਔਖਾ ਮਜਮੂਨ, ਜਿਸ ਦਾ ਜਰਾ ਦੀ ਤਰਾਂ ਸੁਲਝਣਾ ਔਖਾ ਹੋਵੋ. ਕਠਿਨ। ੩. ਸੰਗ੍ਯਾ- ਬ੍ਰਹਮਚਾਰੀ। ੪. ਬਬਰ ਸ਼ੇਰ। ੫. ਸ਼ਿਵ.


ਵਿ- ਜਟਾ ਵਾਲਾ। ੨. ਸੰਗ੍ਯਾ- ਵਟ. ਬੋਹੜ। ੩. ਪਿਲਖਨ। ੪. ਸ਼ਿਵ। ੫. ਦੇਖੋ, ਜੱਟੀ.


ਸੰਗ੍ਯਾ- ਜਟਾਧਾਰੀਆਂ ਦਾ ਈਸ਼ ਸ਼ਿਵ. "ਵਰੁਣ ਵਿਰੰਚਿ ਜਟੀਸ ਸੁਰ." (ਗੁਵਿ ੧੦)