Meanings of Punjabi words starting from ਠ

ਕ੍ਰਿ. ਵਿ- ਠੋਕਕੇ. ਠੋਕਰ ਲਗਾਕੇ. "ਸਭ ਦੇਖੀ ਠੋਕਿਬਜਾਇ." (ਸ. ਕਬੀਰ) "ਠੋਕਿਵਜਾਇ ਸਭ ਡਿਠੀਆ." (ਸ੍ਰੀ ਮਃ ੫. ਪੈਪਾਇ) ੨. ਦ੍ਰਿੜ੍ਹ ਕਰਕੇ. ਭਾਵ- ਪੱਕੇ ਨਿਸ਼ਚੇ ਨਾਲ. "ਕਾਹੂੰ ਲੈ ਠੋਕਿ ਬੰਧੇ ਉਰ ਠਾਕੁਰ." (੩੩ ਸਵੈਯੇ)


ਸੰਗ੍ਯਾ- ਚਿਬੁਕ. ਮੁਖ ਦੇ ਹੇਠ ਦਾ ਗੋਲ ਭਾਗ (chin).


ਕ੍ਰਿ- ਠੁਕਰਾਉਣਾ. ਠੋਕਰ ਮਾਰਨੀ.


ਸੰਗ੍ਯਾ- ਸ੍‍ਥਾਨ. ਠਹਿਰਨ ਦੀ ਜਗਾ. "ਸਭ ਠੌੜ ਨਿਰੰਤਰ ਨਿੱਤ ਨਯੰ." (ਵਿਚਿਤ੍ਰ)