ਸੰ. धर्मात्मन. ਧਰਮੀ. ਜਿਸ ਦੇ ਚਿੱਤ ਵਿਚ ਧਰਮ ਨਿਵਾਸ ਕਰਦਾ ਹੈ.
nan
ਵਿ- ਧਰ੍ਮਰਤ. ਧਰਮ ਵਿੱਚ ਪਿਆਰ ਕਰਨ ਵਾਲਾ. "ਗਿਰਸਤੀ ਗਿਰਸਤ ਧਰਮਾਤਾ." (ਸ੍ਰੀ ਅਃ ਮਃ ੫)
ਸਤਸੰਗ. ਸਾਧੂਸਮਾਜ.
ਵਿ- ਧਰਮ ਨਾਲ ਪੂਰਨ ਦਾ। ੨. ਸਾਧੁਜਨਾਂ (ਗੁਰੁਮੁਖਾਂ) ਦਾ. "ਧਰਮੁ ਧਰੇ ਧਰਮਾਪੁਰਿ." (ਓਅੰਕਾਰ)
ਧਰ੍ਮਾਰ੍ਥ. ਧਰਮ ਵਾਸਤੇ. ਧਰਮ ਲਈ.
ਸੰਗ੍ਯਾ- ਸਾਖ੍ਯਾਤ ਧਰਮ ਦਾ ਰੂਪ। ੨. ਗੁਰੂ ਨਾਨਕਦੇਵ.
ਸੰਗ੍ਯਾ- ਧਰਮਰਾਜ ਦੀ ਪੁਤ੍ਰੀ, ਸੰਯਮਨੀ.
ਦੇਖੋ, ਧਰਮ ਅੰਗ.
ਸੰਗ੍ਯਾ- ਧਰਮ ਦੇ ਅਭਿਮਾਨ ਵਿੱਚ ਅੰਨ੍ਹਾ. ਦੂਜੇ ਮਤ ਦੇ ਉੱਤਮ ਨਿਯਮਾਂ ਦਾ ਖੰਡਨ ਕਰਕੇ ਆਪਣੇ ਮਤ ਦਾ ਘਟੀਆ ਨਿਯਮਾਂ ਨੂੰ ਭੀ ਸ਼੍ਰੇਸ਼੍ਠ ਸਿਧ ਕਰਨ ਵਾਲਾ ਅਤੇ ਅਨ੍ਯਧਰਮੀਆਂ ਨੂੰ ਦੁੱਖ ਦੇਣ ਵਾਲਾ.
nan