Meanings of Punjabi words starting from ਬ

ਵਿ- ਬਹੋੜਨ ਵਾਲਾ. ਮੋੜਨ ਵਾਲਾ. ਦੇਖੋ, ਬਹੋਰਨ. "ਗਈਬਹੋੜੁ ਬੰਦੀਛੋੜੁ ਨਿਰੰਕਾਰ ਦੁਖਦਾਰੀ." (ਸੋਰ ਮਃ ੫)


ਲਹੌਰ ਦਾ ਵਸਨੀਕ ਖੋਸਲਾ ਖਤ੍ਰੀ. ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ. ਭਾਈ ਬਿਧੀਚੰਦ ਜੀ ਕਾਬੁਲੀ ਸਿੱਖਾਂ ਦੀ ਬੇਨਤੀ ਮੰਨਕੇ ਹਾਕਿਮ ਲਹੌਰ ਦੇ ਖੋਹੇ ਹੋਏ ਸਤਿਗੁਰੂ ਦੇ ਘੋੜਿਆਂ ਨੂੰ ਲੈਣ ਲਈ ਜਦ ਨਜੂਮੀ ਬਣੇ ਸਨ, ਤਦ ਭਾਈ ਬਹੋੜੂ ਦੇ ਘਰ ਠਹਿਰੇ ਸਨ.


ਵਹੰਤਿ. ਵਹਿਂਦੇ (ਵਗਦੇ) ਹਨ. "ਬਹੰਤਿ ਅਗਾਹ ਤੋਯੰ." (ਸਹਸ ਮਃ ੫)


ਸੰ. ਵਕ੍‌ (वक्) ਧਾ- ਟੇਢਾ ਹੋਣਾ, ਕੁਟਿਲ ਹੋਣਾ, ਜਾਣਾ। ੨. ਸੰਗ੍ਯਾ- ਬਗੁਲਾ. ਇਹ "ਬਕ" ਸ਼ਬਦ ਭੀ ਸੰਸਕ੍ਰਿਤ ਹੈ। ੩. ਇੱਕ ਅਸੁਰ, ਜੋ ਬਗੁਲੇ ਦੀ ਸ਼ਕਲ ਬਣਾਕੇ ਕ੍ਰਿਸਨ ਜੀ ਨੂੰ ਖਾਣ ਆਇਆ ਸੀ, ਅਤੇ ਕ੍ਰਿਸਨ ਜੀ ਅਰ ਬਲਰਾਮ ਦੇ ਹੱਥੋਂ ਮਾਰਿਆ ਗਿਆ. "ਬਾਤ ਕਹੀ ਬਕ ਕੋ ਸੁਨ ਲੈਯੈ." (ਕ੍ਰਿਸਨਾਵ) ੪. ਦੇਖੋ, ਬਕਣਾ.


ਦੇਖੋ, ਬਕੀ. "ਫੂਨ ਮਾਰਡਰੀ ਬਕਈ." (ਕ੍ਰਿਸਨਾਵ) ਪੂਤਨਾ ਮਾਰ ਦਿੱਤੀ.