Meanings of Punjabi words starting from ਮ

ਦੇਖੋ, ਮਹਾਨ। ੨. ਅ਼. [مہاں] ਮੁਹਾਨ. ਵਿ- ਨਫ਼ਰਤ ਕੀਤਾ ਗਿਆ. ਜਲੀਲ. ਖੁਆਰ. "ਬਜਰਕਵਾਰ ਹਜਾਰ ਮਹਾਣੇ." (ਭਾਗੁ) ਹਜਾਰਾਂ ਬਜ਼ੁਰਗਵਾਰ ਖੁਆਰ ਹੋਏ ਹਨ.

ਦੇਖੋ, ਮਹਾਨ। ੨. ਅ਼. [مہاں] ਮੁਹਾਨ. ਵਿ- ਨਫ਼ਰਤ ਕੀਤਾ ਗਿਆ. ਜਲੀਲ. ਖੁਆਰ. "ਬਜਰਕਵਾਰ ਹਜਾਰ ਮਹਾਣੇ." (ਭਾਗੁ) ਹਜਾਰਾਂ ਬਜ਼ੁਰਗਵਾਰ ਖੁਆਰ ਹੋਏ ਹਨ.

ਦੇਖੋ, ਮਹਤ. "ਪ੍ਰਭਾਤ ਉਠਿ ਤਾਸ ਕੋ ਮਹਤ ਨਾਮ ਲੀਜਿਯੇ." (ਕੱਸਪਾਵ)

ਸੰ. ਮਾਹਾਤਮ੍ਯ (माहात्म्य) ਸੰਗ੍ਯਾ- ਵਡਿਆਈ. ਪ੍ਰਤਿਸ੍ਟਾ. ਮਹਾਤਮਪੁਣਾ। ੨. ਦੇਖੋ, ਮਹਾਤਮ ਮੈ.

ਮਹਾਨ ਤਮ (ਅੰਧਕਾਰ) ਵਿੱਚ. ਘੋਰ ਅੰਧੇਰੇ ਮੇਂ, ਦੇਖੋ, ਜਗਅਉਰੁ ਨ.

ਸੰ. महात्मन्. ਵਿ- ਵਡੇ ਦਿਲ ਵਾਲਾ. ਦਿਲਾਵਰ। ੨. ਉਦਾਰਾਤਮਾ। ੩. ਸ਼੍ਰੇਸ੍ਟ. ਉੱਤਮ.

ਵਡੀ ਲਹਿਰ. ਭਾਵ- ਸੰਸਾਰਸਾਗਰ ਦੀ ਕਾਮਨਾ ਆਦਿ ਮੌਜ. "ਮਹਾ ਤਰੰਗ ਤੇ ਕਾਢੈ ਲਾਗਾ." (ਪ੍ਰਭਾ ਅਃ ਮਃ ੧) ੨. ਵਡੇ ਤਰੰਗਾਂ ਵਾਲਾ ਸਮੁੰਦਰ.

ਵਡੀਆਂ ਲਹਿਰਾਂ ਵਾਲਾ. ਸਮੁੰਦਰ। ੨. ਮਨ. ਦਿਲ.

ਹੇਠਲੇ ਲੋਕਾਂ ਵਿੱਚੋਂ ਛੀਵਾਂ ਪਾਤਾਲ.