Meanings of Punjabi words starting from ਸ

ਸੰ. स- हेला. ਵਿ- ਨਾਲ ਖੇਡਣ ਵਾਲਾ। ੨. ਅਵਗ੍ਯਾ ਕਰਨ ਵਾਲਾ, ਵਾਲੀ. "ਸਖੀ ਸਹੇਲੀ ਨਨਦ ਗਹੇਲੀ." (ਆਸਾ ਕਬੀਰ) ਸਖੀ ਹੇਲਾ (ਆਵਗ੍ਯਾ) ਕਰਨ ਵਾਲੀ ਹੈ। ੩. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ੍ਰਿੰਗਾਰ ਭਾਵ ਤੋਂ ਉਪਜੀ ਚੇਸ੍ਟਾ. ਸੰ. सहेल ਖਿਲਾਰੀ। ੪. ਸੰਗ੍ਯਾ- ਮਿਤ੍ਰ. ਸਖਾ. "ਸੁਨਹੁ ਸਹੇਰੀ ਮਿਲਨ ਬਾਤ ਕਹਉ।" (ਬਿਲਾ ਮਃ ੫) "ਸਗਲ ਸਹੇਲੀ ਅਪਨੇ ਰਸਿ ਮਾਤੀ." (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ ਇੰਦ੍ਰੀਆਂ ਹੈ. "ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ." (ਬਿਹਾ ਛੰਤ ਮਃ ੫)


ਦੇਖੋ, ਸਹ ਅਤੇ ਈਰਣ. ਕ੍ਰਿ- ਨਾਲ ਚਮੇੜਨਾ. ਨਾਲ ਲਾਉਣਾ. ਗਲ ਪਾਉਂਣਾ।#੨. ਅਵਗ੍ਯਾ ਕਰਨਾ। ੩. ਪਤਿ ਧਾਰਣ ਕਰਨਾ। ੪. ਇਸਤ੍ਰੀ ਅੰਗੀਕਾਰ ਕਰਨੀ. ਦੇਖੋ, ਚਰਖਾ ਸਹੇੜਨਾ.


ਸਹੇੜਨਾ ਦਾ ਭੂਤ. ਦੇਖੋ, ਸਹੇੜਨਾ। ੨. ਸੰਗ੍ਯਾ- ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸਰਹਿੰਦ ਤੋਂ ੧੧. ਮੀਲ ਤੇ ਈਸ਼ਾਨ ਕੌਣ ਹੈ. ਇਸ ਪਿੰਡ ਤੋਂ ਪੱਛਮ ਵੱਲ ਤਕਰੀਬਨ ਇੱਕ ਫਰਲਾਂਗ ਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇਹ ਗੰਗੂ ਬ੍ਰਾਹਮਣ ਦਾ ਪਿੰਡ ਸੀ. ਮਾਤਾ ਗੂਜਰੀ ਜੀ ਨੂੰ ਦੋਹਾਂ ਸਾਹਿਬਜ਼ਾਦਿਆਂ ਸਮੇਤ, ਇਹ ਕ੍ਰਿਤਘਨ ਇੱਥੇ ਹੀ ਨਾਲ ਲੈ ਆਇਆ ਸੀ ਅਤੇ ਮੋਰੰਡੇ ਦੇ ਹਾਕਮ ਨੂੰ ਖਬਰ ਦੇ ਕੇ ਤੇਹਾਂ ਨੂੰ ਫੜਾ ਦਿੱਤਾ ਸੀ. ਗੁਰੁਦ੍ਵਾਰੇ ਦੀ ਇਮਾਰਤ ਨਹੀਂ ਬਣੀ, ਕੇਵਲ ਮੰਜੀ ਸਾਹਿਬ ਹੈ. ਇਤਿਹਾਸਕਾਰਾਂ ਨੇ ਇਸੇ ਦਾ ਨਾਉਂ ਖੇੜੀ ਲਿਖਿਆ ਹੈ. ਖੇੜੀ ਬੰਦਾ ਬਹਾਦੁਰ ਨੇ ਥੇਹ ਕਰ ਦਿੱਤੀ ਸੀ, ਮੁੜਕੇ ਜੋ ਨਵੀਂ ਬਸਤੀ ਆਬਾਦ ਹੋਈ ਉਸ ਦਾ ਨਾਉਂ ਸਹੇੜੀ ਹੋਇਆ. ਦੇਖੋ, ਖੇੜੀ ਅਤੇ ਗੰਗੂ.


ਦੇਖੋ, ਸਹਨ.


ਵਿ- ਸਹਾਰਣ ਵਾਲਾ. ਸਹਨ ਕਰਤਾ। ੨. ਸਹਾਇਤਾ ਕਰਨ ਵਾਲਾ. ਸਹਾਇਕ.


ਦੇਖੋ, ਸਹਨ। ੨. ਸੰਗ੍ਯਾ- ਸ਼ੌ. ਸ਼ਹੁ. ਪਤਿ. ਭਰਤਾ. "ਸੋ ਸਹੋ ਅਤਿ ਨਿਰਮਲ ਦਾਤਾ." (ਸੂਹੀ ਛੰਤ ਮਃ ੩)


ਸਹ- ਉਕ੍ਤਿ. (ਸਹ- ਸਾਥ- ਉਕ੍ਤਿ- ਕਥਨ). ਜੇ ਇੱਕ ਪ੍ਰਧਾਨ ਕਾਰਜ ਦੇ ਨਾਲ ਹੋਰ ਅਨੇਕ ਕਾਰਯਾਂ ਦਾ ਨਾਲ ਹੀ ਉਪਜਣਾ ਅਥਵਾ ਨਾਸ਼ ਹੋਣਾ ਕਥਨ ਕੀਤਾ ਜਾਵੇ, ਤਦ "ਸਹੋਕ੍ਤਿ" ਅਲੰਕਾਰ ਹੁੰਦਾ ਹੈ.#ਉਦਾਹਰਣ-#ਕਾਮ ਕੁਮਲਾਨੇ ਕੋਰ ਪਰਤ ਨ ਜਾਨੇ ਮੋਹ#ਮਦ ਥੇ ਪਰਾਨੇ ਜਾਨੇ ਪਰਤ ਨ ਸੋ ਤਹੀ,#ਲੀਨ ਭਏ ਲੋਭ ਮਹਾਂ ਮਮਤਾ ਮਲੀਨ ਭਈ#ਛੀਨ ਭਈ ਈਰਖਾ ਰਹੀ ਨ ਜਗ ਮੋ ਕਹੀ,#ਸ਼ੇਖਰ ਵਿਸ਼ੇਖ ਸਤ੍ਯ ਸੀਲਤਾ ਸੰਤੋਖ ਸ਼ੁੱਧਿ#ਦੀਰਘ ਦਯਾਲੁਤਾ ਸਮੇਤ ਨਿਜ ਗੋਤ ਹੀ,#ਗ੍ਯਾਨ ਕੋ ਪ੍ਰਕਾਸ਼ ਔ ਵੈਰਾਗ ਕੋ ਵਿਭਵ ਹੋਤ#ਗੁਰੁਦੇਵ ਨਾਨਕ ਕੋ ਦਰਸ਼ਨ ਹੋਤ ਹੀ.#(ਗੁਰੁ ਪੰਚਾਸ਼ਿਕਾ)#ਗੁਰੁਦਰਸ਼ਨ ਦੇ ਨਾਲ ਹੀ ਉੱਪਰ ਲਿਖੀ ਵਸਤੂਆਂ ਦਾ ਵਿਨਾਸ਼ ਅਤੇ ਉਦੇ ਵਰਣਨ ਕੀਤਾ ਹੈ. "ਟੂਟ ਗਯੋ ਇਕ ਬਾਰ ਬਿਦੇਹ ਮਹੀਪਤਿ ਸੋਚ ਸਰਾਸਨ ਸ਼ੰਭੁ ਕੋ." (ਦੇਵ ਕਵਿ)


ਸੰ. ਸੰਗ੍ਯਾ- ਪੱਤਿਆਂ ਦੀ ਕੁਟੀ. ਪਰਣਸ਼ਾਲਾ। ੨. ਮੁਨਿ ਦਾ ਆਸ਼੍ਰਮ.


ਸੰਗ੍ਯਾ- ਸਹੇ ਦਾ ਬੱਚਾ। ੨. ਸ਼ਸ਼ਕ. ਸਹਾ. "ਨਤੁ ਪ੍ਰਾਪਤ ਮੈਦਾਨ ਸਹੋਟਾ." (ਗੁਪ੍ਰਸੂ) ੩. ਵਿ- ਓਟ ਸਹਿਤ.