Meanings of Punjabi words starting from ਹ

ਕ੍ਰਿ- ਮਾਰਨ ਲਈ ਹੱਥ ਉਠਾਉਣਾ. ਪ੍ਰਹਾਰ ਲਈ ਹੱਥ ਉੱਚਾ ਕਰਨਾ. ੨. ਆਪਣੀ ਸੰਮਤਿ ਪ੍ਰਗਟ ਕਰਨ ਲਈ ਹੱਥ ਖੜਾ ਕਰਨਾ. ਇਹ ਸੂਕ੍ਸ਼੍‍ਮ ਅਲੰਕਾਰ ਹੈ. ਮੁਖੋਂ ਸ਼ਬਦ ਕਹੇ ਬਿਨਾ ਹੱਥ ਚੁੱਕਣ ਦੇ ਇਸ਼ਾਰੇ ਨਾਲ ਸੰਮਤਿ ਦੇਣੀ.


ਕ੍ਰਿ- ਹੱਥ ਲੱਗਣਾ. ਕਿਸੇ ਵਸਤੁ ਦਾ ਹੱਥ ਵਿੱਚ ਆਉਣਾ. "ਹਾਥ ਚਰਿਓ ਹਰਿ ਥੋਕਾ." (ਗੂਜ ਮਃ ੫) ੨. ਕਿਸੇ ਦੇ ਹੱਥ ਵਿੱਚ ਇਉਂ ਫਸਣਾ, ਜਿਵੇਂ ਪੁਤਲੀ ਹੱਥ ਦੇ ਇਸ਼ਾਰੇ ਨਾਲ ਨਚਦੀ ਹੈ. ਪਰਵਸ਼ ਹੋ ਕੇ ਕਰਮ ਕਰਨਾ.


ਸੰਗ੍ਯਾ- ਹੱਥ ਦੀ ਅਜਿਹੀ ਆਜਾਦੀ ਕਿ ਮਾਰਨ ਲੱਗੇ ਨਾ ਰੁਕਣਾ. ਬਿਨਾ ਰੁਕਾਵਟ ਪ੍ਰਹਾਰ ਕਰਨਾ. "ਤਿਨ ਪਰ ਹ੍ਵੈ ਸਭ ਕੀ ਹਥਛੋਰ." (ਗੁਪ੍ਰਸੂ)