Meanings of Punjabi words starting from ਕ

ਵਿ- ਕੁਸ਼ਵੰਸ਼ੀ. ਕੁਸ਼ ਦੀ ਔਲਾਦ ਵਿੱਚ ਹੋਣ ਵਾਲਾ. ਵਿਚਿਤ੍ਰਨਾਟਕ ਅਨੁਸਾਰ ਵੇਦੀ ਕੁਸ਼ ਦੀ ਅਤੇ ਸੋਢੀ ਲਵ (ਲਊ) ਦੀ ਔਲਾਦ ਹਨ. ਦੇਖੋ, ਲਵੀ. "ਲਵੀ ਸਰਬ ਜੀਤੇ ਕੁਸੀ ਸਰਬ ਹਾਰੇ." (ਵਿਚਿਤ੍ਰ) ੨. ਜਿਸ ਪਾਸ ਕੁਸ਼ (ਦੱਭ) ਹੈ. ਕੁਸ਼ਾਧਾਰੀ। ੩. ਸੰਗ੍ਯਾ- ਹਲ ਦਾ ਫਾਲਾ, ਜੋ ਕੁ (ਜ਼ਮੀਨ) ਸੀ (ਪਾੜਦਾ) ਹੈ। ੪. ਕੁਸ਼ਕ ਦੀ ਵੰਸ਼ ਦਾ ਵਿਸ਼੍ਵਾਮਿਤ੍ਰ ਰਿਖੀ.


ਸੰ. ਸੰਗ੍ਯਾ- ਵਿਆਜ. ਸੂਦ. ਇਸ ਦਾ ਉੱਚਾਰਣ "ਕੁਸ਼ੀਦ" ਭੀ ਸਹੀ ਹੈ.


ਵਿ- ਅਪਵਿਤ੍ਰ. ਨਾਪਾਕ. "ਹਿਰਦਾ ਕੁਸੁਧ ਲਾਗਾ ਮੋਹ ਕੂਰ." (ਸਾਰ ਮਃ ੪) "ਕਾਇਆ ਕੁਸੁਧ ਹਉਮੈ ਮਲੁ ਲਾਈ." (ਮਾਰੂ ਸੋਲਹੇ ਮਃ ੩) ੨. ਅਸ਼ੁੱਧ. ਗ਼ਲਤ.


ਵਿ- ਅਸ਼ੁੱਧਿ ਵਾਲਾ. ਜੂਠਾ। ੨. ਕੁਸੂਧਾ. ਟੇਢਾ."ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ?" (ਵਾਰ ਆਸਾ)


ਦੇਖੋ, ਕੁਸੁਧ.


ਕੁਸ਼ਪੁਰ. ਦੇਖੋ, ਕੁਸੂਰ.