Meanings of Punjabi words starting from ਸ

ਸੰ. शौणडी ਸ਼ੌਂਡੀ. ਸੰਗ੍ਯਾ- ਹਾਥੀ. ਪੀਲ. "ਰਾਜਾ ਕੇ ਘਰ ਸਾਂਡੀ ਗੋ." (ਟੋਡੀ ਨਾਮਦੇਵ) ੨. ਸੰ. सणिडका. ਸੰਡਿਕਾ. ਊਠਣੀ ਉਸ੍ਟ੍ਰੀ. ਸਾਂਢਨੀ


ਦੇਖੋ, ਸਾਂਡ। ੨. ਦੇਖੋ, ਸਾਂਢਨਾ.


ਕ੍ਰਿ- ਸੰਧਿ ਮਿਲਾਉਣੀ. ਜੋੜਨਾ. ਗੱਠਣਾ. ਗੰਢਣਾ। ੨. ਸੰਵਾਰਨਾ. ਸੁਧਾਰਨਾ. "ਅਪਨਾ ਬਿਗਾਰਿ ਬਿਰਾਨਾ ਸਾਂਢੈ." (ਗੌਂਡ ਰਵਿਦਾਸ)


ਸੰਗ੍ਯਾ- ਉਠਣੀ, ਜੋ ਸਵਾਰੀ ਲਈ ਹੋਵੇ ਅਤੇ ਜੋ ਸੰਢ ਰੱਖੀ ਜਾਵੇ. ਜਿਸ ਤੋਂ ਬੱਚੇ ਨਾ ਲਏ ਜਾਣ. ਦੇਖੋ, ਸਾਂਡੀ ੨.


ਸੰਗ੍ਯਾ- ਸਾਂਢਨੀ ਉੱਪਰ ਸਵਾਰੀ ਕਰਨ ਵਾਲਾ ਸਿਪਾਹੀ. ਸ਼ੁਤਰ ਸਵਾਰ.¹


ਸਾਂਢਨੀ ਦਾ ਸੰਖੇਪ. "ਉਤਰ ਸਾਂਢਿ ਤੇ ਰਾਵ ਤਬ." (ਚਰਿਤ੍ਰ ੧੪੪) ੨. ਕ੍ਰਿ. ਵਿ- ਸੰਢਕੇ. ਜੋੜਕੇ. ਗੰਢਕੇ.