Meanings of Punjabi words starting from ਅ

ਦੇਖੋ, ਆਰੰਭ.


¹ ਸੰ. अर्ह. ਧਾ- ਪੂਜਾ ਕਰਨਾ. ਆਦਰ ਕਰਨਾ. ਯੋਗ੍ਯ ਹੋਣਾ। ੨. ਸੰ. अर्ह. ਵਿ- ਪੂਜ੍ਯ ੩. ਯੋਗ੍ਯ. ਲਾਇਕ। ੪. ਸੰਗ੍ਯਾ- ਕਰਤਾਰ। ੫. ਇੰਦ੍ਰ। ੬. ਮੁੱਲ. ਦਾਮ। ੭. ਪੂਜਾ। ੮. ਸੁਵਰਣ. ਸੋਨਾ। ੯. ਗਤਿ. ਚਾਲ.


ਸੰ. अर्ह. ਵਿ- ਪੂਜ੍ਯ। ੨. ਯੋਗ੍ਯ. ਲਾਇਕ।#੩. ਸੰਗ੍ਯਾ- ਕਰਤਾਰ. ਵਾਹਗੁਰੂ। ੪. ਇੰਦ੍ਰ.#ਚੇਤੇ ਰਹੇ ਕਿ ਸੰਸਕ੍ਰਿਤ ਨਿਯਮਾਂ ਅਨੁਸਾਰ ਅਹੁਣਾ ਅਰ੍‍ਹਂਤ ਆਦਿ ਸ਼ਬਦ ਇਸ ਥਾਂ ਲਿਖਣੇ ਚਾਹੀਦੇ ਸਨ, ਪਰ ਪੰਜਾਬੀ ਰੀਤਿ ਅਨੁਸਾਰ ਅਰ੍ਹ, ਅਰ੍ਹਣਾ ਅਰਹੰਤ ਆਦਿ ਵਿੱਚ ਅਜੇਹੇ ਸਾਰੇ ਸ਼ਬਦ ਦੇਖੋ.


ਸੰ. अर्हणा. ਸੰਗ੍ਯਾ- ਪੂਜਾ. ਅਰਚਾ। ੨. ਯੋਗ੍ਯਤਾ. ਲਿਆਕ਼ਤ.


ਸੰ. अर्हन्त. ਵਿ- ਪੂਜਾ ਯੋਗ੍ਯ। ੨. ਸੰਗਯਾ- ਜੈਨੀਆਂ ਦੀ ਪੂਜ੍ਯ ਦੇਵਤਾ. 'ਜਿਨ' ਭਗਵਾਨ। ੩. ਬੁੱਧ ਮਤ ਦਾ ਉਹ ਰਿਖੀ, ਜੋ ਗ੍ਯਾਨ ਦ੍ਵਾਰਾ ਨਿਰਵਾਣ ਨੂੰ ਪ੍ਰਾਪਤ ਹੋਇਆ ਹੈ.


ਸੰ. अल्. ਧਾ- ਸਵਾਰਨਾ. ਸ਼ਿੰਗਾਰਨਾ. ਹਟਾਉਣਾ. ਵਰਜਣਾ. ਸ਼ਕਤਿਮਾਨ ਹੋਣਾ. ਪੂਜਾ ਕਰਨਾ। ੨. अलम्- ਅਲੰ. ਵ੍ਯ. ਪੂਰਣ. ਮੁਕੰਮਲ. "ਹੋਆ ਓਹੀ ਅਲ ਜਗਤ ਮੈ." (ਵਾਰ ਮਾਰੂ ੨. ਮਃ ੫) ੩. ਸੰ. अल. ਸੰਗ੍ਯਾ- ਜ਼ਹਿਰ. ਵਿਸ. ਦੇਖੋ, ਅਲੁਮਲੁ। ੪. ਬਿੱਛੂ ਦਾ ਡੰਗ। ੫. ਹਰਤਾਲ। ੬. ਅਲਕ. ਜ਼ੁਲਫ। ੭. ਦੇਖੋ, ਅਲਿ। ੮. ਸਿੰਧੀ. ਰੁਕਾਵਟ. ਪ੍ਰਤਿਬੰਧ. ਵਿਘਨ.


ਸੰ. ਅਲਾਬੁ ਅਥਵਾ ਅਰਲੁ. ਸੰਗ੍ਯਾ- ਲੰਬਾ ਕੱਦੂ. ਤੋਰੀ ਕੱਦੂ। ੨. ਅ਼. [آل] ਆਲ. ਗੋਤ. ਵੰਸ਼ ਦਾ ਪ੍ਰਸਿੱਧ ਨਾਉਂ. ਦੇਖੋ, ਆਲ.


ਸੰ. ਅਲਾਬੁ ਅਥਵਾ ਅਰਲੁ. ਸੰਗ੍ਯਾ- ਲੰਬਾ ਕੱਦੂ. ਤੋਰੀ ਕੱਦੂ। ੨. ਅ਼. [آل] ਆਲ. ਗੋਤ. ਵੰਸ਼ ਦਾ ਪ੍ਰਸਿੱਧ ਨਾਉਂ. ਦੇਖੋ, ਆਲ.