Meanings of Punjabi words starting from ਕ

ਸੰ. ਸੰਗ੍ਯਾ- ਫੁੱਲ. ਪੁਸਪ। ੨. ਰਜ. ਰਿਤੁ. ਹ਼ੈਜ.


ਸੰਗ੍ਯਾ- ਕੁਸੁਮ (ਫੁੱਲਾਂ) ਦੇ ਸ਼ਰ (ਤੀਰਾਂ) ਵਾਲਾ, ਕਾਮਦੇਵ. ਕੁਸੁਮਾਯੁਧ.


ਸੰਗ੍ਯਾ- ਫੁੱਲਾਂ ਦੇ ਧਨੁਖ ਵਾਲਾ, ਕਾਮਦੇਵ. ਪੁਸ੍ਪਧਨ੍ਵਾ.


ਦੇਖੋ, ਕੁਸਮਬਿਚਿਤ੍ਰ.


ਸੰਗ੍ਯਾ- ਫੁੱਲ ਹਨ ਜਿਸ ਦੇ ਸ਼ਸਤ੍ਰ, ਕਾਮਦੇਵ. ਫੁੱਲਾਂ ਦੇ ਬਾਣ ਧਾਰਣ ਵਾਲਾ.


ਸੰਗ੍ਯਾ- ਫੁੱਲਾਂ ਦੀ ਪੰਕਤਿ. ਫੁੱਲਾਂ ਦਾ ਗੁੱਛਾ. ਫੁੱਲਾਂ ਦੀ ਮਾਲਾ.


ਸੰਗ੍ਯਾ- ਕੁਸੁਮ (ਫੁੱਲ) ਅੰਜਲਿ (ਬੁੱਕ). ਫੁੱਲਾਂ ਦਾ ਉਂਜਲ. "ਦੇਵ ਕੁਸੁਮਾਂਜਲਿ ਅਰਪੈਂ." (ਸਲੋਹ) ੨. ਮੈਥਿਲ ਬ੍ਰਾਹਮਣ ਉਦਯਨ (ਉਦਯਨਾਚਾਰਯ), ਜੋ ਨ੍ਯਾਯ ਦਾ ਆਪਣੇ ਸਮੇਂ ਅਦੁਤੀ ਪੰਡਿਤ ਸੀ, ਉਸ ਦਾ ਬਣਾਇਆ "ਕੁਸੁਮਾਂਜਲਿ" ਗ੍ਰੰਥ, ਜਿਸ ਵਿੱਚ ਬੌੱਧਮਤ ਦਾ ਖੰਡਨ ਕਰਕੇ ਪ੍ਰਬਲ ਪ੍ਰਮਾਣਾਂ ਨਾਲ ਈਸ਼੍ਵਰਸਿੱਧੀ ਕੀਤੀ ਹੈ. ਇਹ ਗ੍ਰੰਥ ਵਿਦ੍ਵਾਨਾਂ ਦੇ ਸਮਾਜ ਵਿੱਚ ਆਦਰ ਯੋਗ੍ਯ ਹੈ.


ਵਿ- ਫੁੱਲਿਆ ਹੋਇਆ. ਪ੍ਰਫੁੱਲਿਤ.


ਸੰ. ਸੰਗ੍ਯਾ- ਕੁਸੁੰਭਾ. ਕੇਸਰ ਜੇਹੀਆਂ ਸੁਨਹਿਰੀ ਤਰੀਆਂ ਵਾਲੇ ਫੁੱਲਾਂ ਵਾਲਾ ਇੱਕ ਬੂਟਾ. ਅਗਨਿਸ਼ਿਖ। ੨. ਕੁਸੁੰਭੇ ਦਾ ਫੁੱਲ। ੩. ਝਾਰੀ. ਸੁਰਾਹੀ। ੪. ਸੰ. ਕੁਸੁੰਭ. ਸਰਪ ਆਦਿਕ ਜ਼ਹਿਰੀਲੇ ਜੀਵਾਂ ਦੀ ਉਹ ਥੈਲੀ, ਜਿਸ ਵਿੱਚ ਜ਼ਹਿਰ ਜਮਾ ਰਹਿੰਦੀ ਹੈ. Venom- bag.


ਕੁਸੁੰਭੇ ਦਾ ਰੰਗ। ੨. ਭਾਵ- ਕੱਚਾ ਰੰਗ. ਗੁਰਬਾਣੀ ਵਿੱਚ ਮਾਇਕਪਦਾਰਥਾਂ ਦੇ ਅਨੰਦਾਂ ਨੂੰ ਕੁਸੁੰਭੇ ਦੇ ਰੰਗ ਦਾ ਦ੍ਰਿਸ੍ਟਾਂਤ ਦਿੱਤਾ ਹੈ. "ਰਚਨੰ ਕੁਸੁੰਭਰੰਗਣਹ." (ਗਾਥਾ)