Meanings of Punjabi words starting from ਪ

ਪਾਨ ਕਰੀਜੈ. "ਤਤੁ ਨਿਜਘਰਿ ਬੈਠਿਆ ਪੀਜੈ." (ਅਃ ਮਃ ੪)

ਕ੍ਰਿ- ਤਾੜਨਾ. ਕੁੱਟਣਾ.

ਸੰਗ੍ਯਾ- ਪ੍ਰਿਸ੍ਟਿ. ਪਿੱਠ. "ਪੀਠ ਰਿਪੁ ਕੋ ਨਹਿ ਦੀਨੀ" (ਗੁਪ੍ਰਸੂ) ੨. ਸੰ. ਚੌਕੀ. ਕੁਰਸੀ. ਮੂੜ੍ਹਾ. ਤਖਤ। ੩. ਮੰਤ੍ਰਸਿੱਧੀ ਵਾਸਤੇ ਦੇਵਤਾ ਦਾ ਅਸਥਾਨ। ੪. ਉਹ ਥਾਂ, ਜਿੱਥੇ ਸਤੀ ਦੇਵੀ ਦੇ ਅੰਗ ਡਿਗੇ ਹਨ. ਦੇਖੋ, ਸਤੀ ੮, ਜ੍ਵਾਲਾਦੇਵੀ ਅਰ ਨੈਣਾਦੇਵੀ.

ਸੰਗ੍ਯਾ- ਤੰਤ੍ਰਸ਼ਾਸਤ੍ਰ ਅਨੁਸਾਰ ਉਹ ਥਾਂ, ਜਿੱਥੇ ਜਿੱਥੇ ਸਤੀ ਦੇਵੀ ਦੇ ਅੰਗ ਡਿੱਗੇ. ਕਾਮਾਖ੍ਯਾ, ਜ੍ਵਾਲਾਮੁਖੀ, ਨੈਣਾਦੇਵੀ ਆਦਿ.

ਕ੍ਰਿ- ਪੀਸਨਾ. ਪੇਸਣ. ਪੀਹਣਾ. ਚੂਰਨ ਕਰਨਾ.

ਪੀਸਿਆ. ਪੇਸਣ ਕੀਤਾ. "ਜਿਨ ਕਾਮ ਕ੍ਰੋਧ ਲੋਭ ਪੀਠਾ." (ਮਾਝ ਮਃ ੫)

ਕ੍ਰਿ ਵਿ- ਪੀਹਕੇ। ੨. ਪਿੱਠ ਉੱਤੇ. "ਸੋਟਾ ਤੇਰੀ ਪਰੈ ਪੀਠਿ." (ਬਸੰ ਕਬੀਰ) ੩. ਸੰਗ੍ਯਾ- ਪ੍ਰਿਸ੍ਟਿ. ਪਿੱਠ.

ਸੰ. ਪੀੜ੍ਹੀ। ੨. ਸਤੂਨ (ਥਮ੍ਹਲੇ) ਹੇਠ ਦੀ ਕੁਰਸੀ.

ਸੰ. ਪਿਸ੍ਟੀ. ਸੰਗ੍ਯਾ- ਮਾਂਹ ਮੂੰਠੀ ਆਦਿ ਦੀ ਦਾਲ, ਭਿਉਂਕੇ ਸਿਲ ਵੱਟੇ ਨਾਲ ਰਗੜੀ ਹੋਈ.