Meanings of Punjabi words starting from ਸ

ਸੰ. ਵਿ- ਗਾੜ੍ਹਾ. ਸੰਘਣਾ। ੨. ਕੋਮਲ. ਨਰਮ। ੩. ਚਿਕਨਾ. ੪. ਮਨੋਹਰ। ੫. ਸੰਗ੍ਯਾ- ਵਨ. ਜੰਗਲ.


ਸੰਗ੍ਯਾ- ਸੰਨ੍ਹ. ਪਾੜ. ਨਕਬ. "ਪ੍ਰਿਥਮ ਸਾਂਧ ਦੈ ਦਰਬ ਚੁਰਾਵੈ." (ਚਰਿਤ੍ਰ ੧੦੪) ੨. ਦੇਖੋ, ਸਾਂਧਨ.


ਦੇਖੋ, ਸੰਧਾਨ. ਸਿੰਨ੍ਹਣਾ. "ਕਾਲ ਸਰ ਸਾਂਧਿਆ." (ਗਉ ਕਬੀਰ)


ਵਿ- ਸਦ੍ਰਿਸ਼. ਮਾਨਿੰਦ. ਜੇਹਾ. "ਹੋਵੈ ਅਪਨੀ ਸਾਨ." (ਗੁਪ੍ਰਸੂ) ੨. ਦੇਖੋ, ਸਾਨਿ, ਸਾਨ੍ਹ ਅਤੇ ਸੰਨ੍ਹ। ੩. ਦੇਖੋ, ਸਾਣ। ੪. ਫ਼ਾ. [شان] ਸ਼ਾਨ. ਸੰਗ੍ਯਾ- ਸ਼ਹਿਦ ਦੀਆਂ ਮੱਖੀਆਂ ਦਾ ਛੱਤਾ। ੫. ਅ਼. ਵਡਿਆਈ. ਅਜ਼ਮਤ. "ਸੁੱਧਤਾ ਕੀ ਸਾਨ ਹੋ." (ਅਕਾਲ) ੬. ਸ਼ੋਭਾ.


ਸੰਗ੍ਯਾ- ਸਰ੍‍ਪ. ਸੱਪ.


ਸੰਗ੍ਯਾ- ਸੱਪ ਹਰਣ (ਲੈ ਜਾਣ) ਵਾਲਾ. ਸਪੈਲਾ.


ਸੰਪ੍ਰਦਾਯ ਨਾਲ ਹੈ ਜਿਸ ਦਾ ਸੰਬੰਧ। ੨. ਪਰੰਪਰਾ ਤੋਂ ਉਪਦੇਸ਼ ਆਦਿ ਲੈਣ ਵਾਲਾ. ਦੇਖੋ, ਸੰਪ੍ਰਦਾ.


ਜਾਂਬਵਤੀ ਦੇ ਉਦਰ ਤੋਂ ਕ੍ਰਿਸਨ ਜੀ ਦਾ ਪੁਤ੍ਰ. ਇਸ ਨੇ ਦੁਰਯੋਧਨ ਦੀ ਕੰਨਯਾ ਨੂੰ ਬਲ ਨਾਲ ਖੋਹ ਲਿਆ ਸੀ, ਇਸ ਲਈ ਕਰਣ ਆਦਿ ਯੋਧਿਆਂ ਨੇ ਇਸ ਦਾ ਪਿੱਛਾ ਕਰਕੇ ਫੜ ਲਿਆ. ਬਲਦੇਵ ਨੇ ਦ੍ਵਾਰਿਕਾ ਤੋਂ ਆਕੇ ਇਸ ਨੂੰ ਛੁਡਾਇਆ. "ਸਾਂਬ ਹੁਤੋ ਇਕ ਕਾਨ੍ਹ ਕੋ ਬਾਲਕ." (ਕ੍ਰਿਸਨਾਵ) ਦੇਖੋ, ਦੁਰਬਾਸਾ.


ਦੇਖੋ, ਸਾਂਭਰ ੨। ੨. ਸ- ਅੰਬਰ. ਵਸਤ੍ਰ ਸਹਿਤ.