Meanings of Punjabi words starting from ਅ

ਵਿ- ਅਲਖ. ਜੋ ਦੇਖਿਆ ਨਹੀਂ ਜਾਂਦਾ "ਅਲਹ ਲਹਉ ਤਉ ਕਿਆ ਕਹਉ." (ਗਉ ਕਬੀਰ ਬਾਵਨ) ੨. ਅ਼. [اّلہ] ਅੱਲਹ. ਸੰਗ੍ਯਾ- ਕਰਤਾਰ. ਖ਼ੁਦਾ. "ਅਲਹ ਰਾਮ ਜੀਵਉ ਤੇਰੇ ਨਾਈ." (ਪ੍ਰਭਾ ਕਬੀਰ)


ਅ਼. [علحدہ] ਵਿ- ਜੁਦਾ. ਭਿੰਨ. ਅਲਗ. ਵੱਖ.


ਅ਼. [الحمد] ਸੰਗ੍ਯਾ-. ਕੁਰਾਨ ਦੀ ਪਹਿਲੀ ਸੂਰਤ ਦਾ ਨਾਉਂ, ਕਿਉਂਕਿ ਉਸ ਦੇ ਮੁੱਢ "ਅਲਹ਼ਮਦ" ਪਦ ਆਇਆ ਹੈ. ਇਹ ਸੂਰਤ ਮੁਰਦਿਆਂ ਦੀ ਆਤਮਾ ਅਰਥ ਪੜ੍ਹੀ ਜਾਂਦੀ ਹੈ. ਅਤੇ ਨਮਾਜ਼ ਵਿੱਚ ਭੀ ਇਸ ਦਾ ਪਾਠ ਹੰਦਾ ਹੈ. "ਅਲਹਮਦ" ਦਾ ਅਰਥ ਹੈ ਉਸਤਤਿ (ਵਡਿਆਈ) ਕਰਨਾ.