Meanings of Punjabi words starting from ਕ

ਵਿ- ਕੁਰੂਪ. ਕੁਰੂਪਾ. ਜਿਸ ਦੀ ਸ਼ਕਲ ਭੈੜੀ ਹੈ. ਬਦਸ਼ਕਲ। ੨. ਸ਼ੋਭਾ ਰਹਿਤ. ਕੁਸ਼ੋਭਨ. "ਕੁਰੂਪਿ ਕੁ ਸੋਹਣੀ ਪਰਹਰਿ ਛੋਡੀ ਭਤਾਰ." (ਵਾਰ ਸ੍ਰੀ ਮਃ ੩)


ਸੰਗ੍ਯਾ- ਬੁਰੀ ਸੁਹਬਤ. ਖੋਟਾ ਸਾਥ. "ਕੁਸੰਗਤਿ ਬਹਹਿ ਸਦਾ ਦੁਖ ਪਾਵਹਿ." (ਮਾਰੂ ਸੋਲਹੇ ਮਃ ੩)


ਵਿ- ਕੁਸੰਗਤਿ ਕਰਨ ਵਾਲਾ. ਬੁਰੀ ਸੁਹਬਤ ਬੈਠਣ ਵਾਲਾ. "ਸੰਗਿ ਕੁਸੰਗੀ ਬੈਸਤੇ." (ਸ. ਕਬੀਰ) ੨. ਬੁਰਾ ਸਾਥੀ.


ਸੰਗ੍ਯਾ- ਬਦਕ਼ਿਸਮਤੀ. ਦੁਰਭਾਗ੍ਯਤਾ। ੨. ਨਿੰਦਿਤ ਸੰਪਦਾ. ਜੁਲਮ ਅਤੇ ਅਨੀਤਿ ਨਾਲ ਕਮਾਈ ਮਾਇਆ.


ਕੁਸੁੰਭਰੰਗ ਨਾਲ. "ਤੂ ਉਰਝਪਰਿਓ ਕੁਸੰਭਾਇਲੇ." (ਗੌਂਡ ਮਃ ੫)