Meanings of Punjabi words starting from ਪ

ਪੀਠ. ਪੀਠਿਕਾ. ਦੇਖੋ, ਪੀੜ੍ਹਾ ਅਤੇ ਪੀੜ੍ਹੀ.


ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ.


ਕ੍ਰਿ- ਪਾਨ ਕਰਨਾ.


ਸੰ. ਵਿ- ਪੀਲਾ. ਜ਼ਰਦ. "ਪੀਤ ਬਸਨ." (ਸਵੈਯੇ ਮਃ ੪. ਕੇ) ੨. ਪੀਤਾ ਹੋਇਆ. ਪਾਨ ਕੀਤਾ. "ਕਹੂੰ ਜੋਗਿਨੀ ਪੀਤ ਲੋਹੂ." (ਚਰਿਤ੍ਰ ੧੦੨) ੩. ਸੰਗ੍ਯਾ- ਹਰਤਾਲ. "ਪੀਤ ਪੀਤੰਬਰ ਤ੍ਰਿਭਞਣ ਧਣੀ." (ਮਾਰੂ ਸੋਲਹੇ ਮਃ ੫) ਹਰਤਾਲ ਜੇਹੇ ਪੀਲੇ ਵਸਤ੍ਰ। ੪. ਪੁਖਰਾਜ ਰਤਨ। ੫. ਪ੍ਰੀਤਿ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ- "ਪਾਸ ਸੀ ਪੀਤ." (ਚਰਿਤ੍ਰ ੧੮੦) ਫਾਹੀ ਜੇਹੀ ਪ੍ਰੀਤਿ.


ਦੇਖੋ, ਉਸਨਤਾਪ ਅਤੇ ਯਰਕਾਨ.


ਦੇਖੋ, ਪ੍ਰਿਯਤਮ.