Meanings of Punjabi words starting from ਸ

ਕ੍ਰਿ. ਸ੍ਵਯੰਭਰਣ. ਸੰਭਾਲਨਾ. ਆਪਣੀ ਜਿੰਮੇਵਾਰੀ ਵਿੱਚ ਲੈਣਾ.


ਰਾਜਪੂਤਾਨੇ ਦੀ ਇੱਕ ਝੀਲ, ਜੋ ਜੋਧਪੁਰ ਅਤੇ ਜੈਪੁਰ ਰਾਜ ਦੀ ਮਿਲਵੀਂ ਹੱਦ ਉੱਪਰ ਹੈ ਅਰ ਅਜਮੇਰ ਤੋਂ ੫੩ ਮੀਲ ਉੱਤਰ ਪੂਰਵ ਹੈ. ਇਹ ੨੦. ਮੀਲ ਲੰਮੀ ਅਤੇ ਦੋ ਤੋਂ ਸੱਤ ਮੀਲ ਤਕ ਚੌੜੀ ਹੈ. ਇਸ ਦੇ ਖਾਰੇ ਪਾਣੀ ਤੋਂ ਬਹੁਤ ਲੂਣ ਬਣਦਾ ਹੈ, ਜੋ "ਸਾਂਭਰ" ਕਹੀਦਾ ਹੈ. ਸ਼ਾਕੰਭਰੀ ਦੁਰਗਾ ਦਾ ਮੰਦਿਰ ਪਾਸ ਹੋਣ ਕਰਕੇ ਇਹ ਵਿਗੜਿਆ ਹੋਇਆ ਨਾਉਂ ਪ੍ਰਸਿੱਧ ਹੋ ਗਿਆ ਹੈ। ੨. ਇੱਕ ਪ੍ਰਕਾਰ ਦਾ ਬਾਰਾਂਸਿੰਗਾ ਮ੍ਰਿਗ. Elk.


ਸੰ. शाम्भवी. ਵਿ- ਸ਼ੰਭੁ (ਸ਼ਿਵ) ਨਾਲ ਸੰਬੰਧਿਤ। ੨. ਸੰਗ੍ਯਾ- ਸ਼ਿਵ ਦੀ ਸ਼ਕਤਿ। ੩. ਤੰਤ੍ਰਵਿਦ੍ਯਾ। ੪. ਸ਼ਾਵਰ ਮੰਤ੍ਰ ਵਿਦ੍ਯਾ, ਜੋ ਸ਼ਿਵ ਨੇ ਰਚੀ ਹੈ. "ਕਹੂੰ ਸਾਂਭਵੀ ਰਾਸਭਾਖਾ ਸੁਰਾਚੈਂ." (ਅਜੈ ਸਿੰਘ) ਦੇਖੋ, ਰਾਸਭਾਖਾ.


ਡਿੰਗ. ਯੋਧਾ. ਸ਼ੂਰਵੀਰ. ਦੇਖੋ, ਸਾਮੰਤ।


ਸੰ. सांवत्सरिक. ਵਿ- ਸਾਲਾਨਾ. ਵਰ੍ਹੇ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਜ੍ਯੋਤਿਸੀ. ਵਰ੍ਸਫਲ ਦਾ ਵਿਚਾਰ ਕਰਨ ਵਾਲਾ.


ਸੰ. सांवर्त्त्. ਸੰਗ੍ਯਾ- ਮੇਘਾਂ ਦਾ ਰਾਜਾ. ਉਹ ਦੇਵਤਾ, ਜਿਸ ਦੇ ਅਧੀਨ ਮੇਘਮਾਲਾ ਰਹਿੰਦੀ ਹੈ.


ਸੈਵ. ਉਹੀ। ੨. ਤੁੱਲ. ਬਰਾਬਰ। ੩. ਦੇਖੋ, ਸਾਮਾ.